(Source: ECI/ABP News/ABP Majha)
Landslide: ਨਹਿਰੂਕੁੰਡ 'ਚ ਜ਼ਮੀਨ ਖਿਸਕਣ ਕਾਰਨ ਮਨਾਲੀ ਲੇਹ ਨੈਸ਼ਨਲ ਹਾਈਵੇਅ 3 ਬੰਦ
ਨਹਿਰੂਕੁੰਡ 'ਚ ਜ਼ਮੀਨ ਖਿਸਕਣ ਕਾਰਨ ਮਨਾਲੀ ਲੇਹ ਨੈਸ਼ਨਲ ਹਾਈਵੇਅ 3 ਬੰਦ ਹੋ ਗਿਆ। ਬੀਆਰਓ ਸੜਕ ਦੀ ਮੁਰੰਮਤ ਵਿੱਚ ਜੁਟਿਆ ਹੋਇਆ ਹੈ, ਰਾਤ ਨੂੰ ਨਹਿਰੂਕੁੰਡ ਵਿੱਚ ਭਾਰੀ ਢਿੱਗਾਂ ਡਿੱਗੀਆਂ ਹਨ। ਲੇਹ ਤੋਂ ਆਉਣ ਵਾਲੇ ਵੱਡੇ ਵਾਹਨਾਂ ਨੂੰ ਪਲਚਨ ਵਿਖੇ ਰੋਕਿਆ ਗਿਆ ਹੈ ਜਦੋਂ ਕਿ ਮਨਾਲੀ ਤੋਂ ਆਉਣ ਵਾਲੇ ਵੱਡੇ ਵਾਹਨਾਂ ਨੂੰ ਬਹੰਗ ਵਿਖੇ ਰੋਕਿਆ ਗਿਆ ਹੈ। ਸੜਕ ਬੰਦ ਹੋਣ ਕਾਰਨ ਹਰ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਹਿਰੂਕੁੰਡ ਤੋਂ ਕੁਲੰਗ ਤੱਕ ਪਹਾੜੀ ਤੋਂ ਥਾਂ-ਥਾਂ ਵੱਡੇ-ਵੱਡੇ ਪੱਥਰ ਡਿੱਗ ਰਹੇ ਹਨ। ਜ਼ਮੀਨ ਖਿਸਕਣ ਦੀ ਸੂਚਨਾ ਮਿਲਦਿਆਂ ਹੀ ਬੀਆਰਓ ਨੇ ਰਾਤ ਨੂੰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਪੱਥਰ ਡਿੱਗਣ ਕਾਰਨ ਬਹਾਲੀ ਦਾ ਕੰਮ ਰੋਕਣਾ ਪਿਆ। ਬੀਆਰਓ ਨੇ ਸਵੇਰ ਹੁੰਦੇ ਹੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਐਸਡੀਐਮ ਮਨਾਲੀ ਡਾਕਟਰ ਸੁਰੇਂਦਰ ਠਾਕੁਰ ਨੇ ਦੱਸਿਆ ਕਿ ਨਹਿਰੂਕੁੰਡ ਵਿੱਚ ਜ਼ਮੀਨ ਖਿਸਕਣ ਕਾਰਨ ਮਨਾਲੀ-ਲੇਹ ਸੜਕ ਬੰਦ ਕਰ ਦਿੱਤੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਨਹਿਰੂਕੁੰਡ ਤੋਂ ਬਿਆ ਬੁਰੂਆ ਪਲਚਨ ਲਈ ਛੋਟੇ ਵਾਹਨ ਭੇਜੇ ਜਾ ਰਹੇ ਹਨ।