ਪੜਚੋਲ ਕਰੋ
MP ਦੇ ਧਾਰ ਜ਼ਿਲ੍ਹੇ 'ਚ ਦਰਦਨਾਕ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਰੇਲਿੰਗ ਤੋੜ ਨਰਮਦਾ ਨਦੀ 'ਚ ਡਿੱਗੀ
Madhya Pradesh Bus Accident: ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਖਲਘਾਟ ਵਿੱਚ ਇੱਕ ਵੱਡੇ ਹਾਦਸੇ ਦੀ ਸੂਚਨਾ ਸਾਹਮਣੇ ਆ ਰਹੀ ਹੈ। ਇੰਦੌਰ ਤੋਂ ਮਹਾਰਾਸ਼ਟਰ ਜਾ ਰਹੀ ਬੱਸ (Indore to Maharashtra Bus) ਨਰਮਦਾ ਨਦੀ (Narmada Nadi)'ਚ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 15 ਲੋਕਾਂ ਨੂੰ ਬਚਾ ਲਿਆ ਗਿਆ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਗ੍ਰਹਿ ਮੰਤਰੀ ਨੇ ਦੱਸਿਆ ਕਿ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 10-15 ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਦੀ ਦਾ ਵਹਾਅ ਬਹੁਤ ਤੇਜ਼ ਹੈ, ਬਚਾਅ ਟੀਮ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ।
ਹੋਰ ਵੇਖੋ






















