NIA ਅਤੇ ਹੋਰ ਏਜੰਸੀਆਂ ਵਲੋਂ PFI ਦੇ ਠਿਕਾਣਿਆਂ 'ਤੇ ਫਿਰ ਛਾਪੇਮਾਰੀ
NIA Raids : ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਹੋਰ ਏਜੰਸੀਆਂ ਨੇ PFI ਦੇ ਠਿਕਾਣਿਆਂ 'ਤੇ ਫਿਰ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਦੂਜੇ ਦੌਰ ਦੀ ਦੱਸੀ ਜਾ ਰਹੀ ਹੈ। ਐਨਆਈਏ ਨੇ ਇਸ ਤੋਂ ਪਹਿਲਾਂ ਕੇਰਲ ਤੋਂ ਪੀਐਫਆਈ ਮੈਂਬਰ ਸ਼ਫੀਕ ਪਾਥ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਨਾ ਰੈਲੀ ਨੂੰ ਪਾਪੂਲਰ ਫਰੰਟ ਆਫ ਇੰਡੀਆ ਦੇ ਟਾਰਗੇਟ 'ਤੇ ਸੀ। ਦਰਅਸਲ, ਐਨਆਈਏ ਨੂੰ ਪਹਿਲਾਂ ਦੇ ਛਾਪਿਆਂ ਵਿੱਚ ਜੋ ਲੀਡ ਮਿਲੀ ਸੀ, ਉਸ ਦੇ ਆਧਾਰ 'ਤੇ ਅੱਜ ਉਹ 8 ਰਾਜਾਂ ਵਿੱਚ 25 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। NIA ਸਮੇਤ ਹੋਰ ਏਜੰਸੀਆਂ 8 ਰਾਜਾਂ ਦੀ ਪੁਲਿਸ ਨਾਲ ਮਿਲ ਕੇ ਇਹ ਛਾਪੇਮਾਰੀ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਏਜੰਸੀਆਂ ਨੇ ਪੀਐਫਆਈ ਦੇ ਕਈ ਮੈਂਬਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।






















