BJP Leader Crying | ਟਿਕਟ ਨਾ ਮਿਲਣ 'ਤੇ ਮੀਡੀਆ ਸਾਹਮਣੇ ਫੁੱਟ ਫੁੱਟ ਕੇ ਰੋਈ BJP ਲੀਡਰ
BJP Leader Crying | ਟਿਕਟ ਨਾ ਮਿਲਣ 'ਤੇ ਮੀਡੀਆ ਸਾਹਮਣੇ ਫੁੱਟ ਫੁੱਟ ਕੇ ਰੋਈ BJP ਲੀਡਰ
#assemblyelection #bjpleader #crying #abplive
ਹਿਚਕੀਆਂ ਲੈ ਲੈ ਰੋ ਰਹੀ ਇਹ ਮਹਿਲਾ ਬੇਹੱਦ ਨਾਰਾਜ਼ ਹੈ
ਨਾਰਾਜ਼ ਹੈ ਆਪਣੀ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਜਿਸ ਦੀ ਉਸਨੇ ਦਿਨ -ਰਾਤ ਸੇਵਾ ਕੀਤੀ
ਲੇਕਿਨ ਚੋਣਾਂ ਸਮੇਂ ਟਿਕਟ ਦੇਣ ਲੱਗੇ ਪਾਰਟੀ ਨੇ ਉਸਨੂੰ ਅਣਦੇਖਿਆ ਕਰ ਦਿੱਤਾ
ਜਿਸ ਕਾਰਨ ਨੇਤਾ ਮੈਡਮ ਇੰਨੀ ਨਾਰਾਜ਼ ਹੋ ਗਈ ਕਿ ਮੀਡੀਆ ਸਾਹਮਣੇ ਹੀ ਫੁੱਟ ਫੁੱਟ ਰੋਣ ਲੱਗੀ
ਮਾਮਲਾ ਤੇਲੰਗਾਨਾ ਦਾ ਹੈ
ਜਿਥੇ ਵਿਧਾਨ ਸਭਾ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ | 30 ਨਵੰਬਰ ਨੂੰ ਤੇਲੰਗਾਨਾ 'ਚ ਵਿਧਾਨ ਸਭ ਚੋਣਾਂ ਹੋਣੀਆਂ ਨੇ
ਐਤਵਾਰ ਨੂੰ ਭਾਜਪਾ ਨੇ ਆਪਣੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ
ਲੇਕਿਨ ਇਸ ਸੂਚੀ ਨੇ ਨਿਰਮਲ ਜ਼ਿਲ੍ਹਾ ਪ੍ਰਧਾਨ ਰਮਾਦੇਵੀ ਨੂੰ ਬੇਹੱਦ ਨਿਰਾਸ਼ ਕੀਤਾ
ਮੈਡਮ ਦੀ ਨਾਰਾਜ਼ਗੀ ਹੈ ਕਿ ਹਾਈਕਮਾਂਡ ਨੇ ਸੀਟ 'ਤੇ ਚਰਚਾ ਕਰਨ ਲਈ ਉਸ ਨੂੰ ਨਹੀਂ ਬੁਲਾਇਆ। ਜਿਸ ਨੂੰ ਉਹ ਬੇਇਨਸਾਫੀ ਦੱਸ ਰਹੀ ਹੈ "
ਵਿਧਾਨ ਸਭਾ ਚੋਣਾਂ ਲੜਨ ਲਈ ਟਿਕਟ ਨਾ ਮਿਲਣ 'ਤੇ ਭਾਜਪਾ ਨਿਰਮਲ ਜ਼ਿਲ੍ਹਾ ਪ੍ਰਧਾਨ ਰਮਾਦੇਵੀ ਮੀਡੀਆ ਸਾਹਮਣ ਹੀ ਰੋ ਪਈ ਅਤੇ ਪਾਰਟੀ ਛੱਡਣ ਦੀ ਧਮਕੀ ਦੇ ਦਿੱਤੀ।
ਰਮਾਦੇਵੀ ਨੇ ਰੋਂਦੇ ਹੋਏ ਕਿਹਾ, "ਉਹ ਭਾਜਪਾ 'ਚ ਨਹੀਂ ਰਹੇਗੀ ਤੇ ਪਾਰਟੀ ਤੋਂ ਅਸਤੀਫਾ ਦੇ ਦੇਵੇਗੀ ਕਿਓਂਕਿ ਪਾਰਟੀ ਨੇ ਉਸ ਨਾਲ ਬੇਇਨਸਾਫੀ ਕੀਤੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਉਹ 2 ਵਾਰ ਚੋਣ ਮੈਦਾਨ ਚ ਉਤਰ ਚੁੱਕੀ ਹੈ
ਤੇ ਦੋਨੋ ਵਾਰ ਉਸਨੂੰ ਹਾਰ ਦਾ ਮੂੰਹ ਦੇਖਣਾ ਪਿਆ
ਪਰ ਰਮਾਦੇਵੀ ਦਾ ਕਹਿਣਾ ਹੈ ਕਿ ਉਹ ਦੋਨੋਂ ਵਾਰ ਦੂਜੇ ਨੰਬਰ ਤੇ ਰਹੀ
ਉਹ ਆਪਣੇ ਆਪ ਨੂੰ ਇਲਾਕੇ ਦੇ ਦਿੱਗਜ ਨੇਤਾਵਾਂ ਚ ਗਿਣਦੀ ਹੈ
ਤੇ ਕਹਿ ਰਹੀ ਹੈ ਕਿ ਟਿਕਟ ਨਾ ਦੇ ਕੇ ਪਾਰਟੀ ਨੇ ਉਸ ਨਾਲ ਅਨਿਆਂ ਕੀਤਾ ਹੈ