Barnala Road accident | ਚੰਦਰੀ ਸੜਕ ਨੇ ਨਿਗਲਿਆ ਦੋ ਭੈਣਾਂ ਦਾ ਇਕਲੌਤਾ ਭਰਾ, ਕਾਰਵਾਈ ਦੀ ਮੰਗ
Barnala Road accident | ਚੰਦਰੀ ਸੜਕ ਨੇ ਨਿਗਲਿਆ ਦੋ ਭੈਣਾਂ ਦਾ ਇਕਲੌਤਾ ਭਰਾ, ਕਾਰਵਾਈ ਦੀ ਮੰਗ
#Barnala #Roadaccident #Barnalamogaroad #Toll #abpsanjha #abplive
2 ਭੈਣਾਂ ਦੇ ਇਕਲੌਤੇ ਭਰਾ ਅੰਮ੍ਰਿਤਪਾਲ ਸਿੰਘ ਦੀ ਸੜਕ ਹਾਦਸੇ ਵਿੱਚ ਮੌ+ਤ ਹੋ ਗਈ ਹੈ, ਜਿਸ ਨੇ 15 ਤਾਰੀਕ ਨੂੰ ਵਿਦੇਸ਼ ਜਾਣਾ ਸੀ ਤਾਂ ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕ ਸਕੇ ਪਰ 20 ਸਾਲ ਦੇ ਅੰਮ੍ਰਿਤਪਾਲ ਨੂੰ ਕੀ ਪਤਾ ਸੀ ਕਿ ਉਸ ਨੂੰ ਤਾਂ ਸਿਸਟਮ ਦੀਆਂ ਖਾਮੀਆਂ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਵੇਗੀ,ਇਹ ਤਸਵੀਰਾਂ ਬਰਨਾਲਾ-ਮੋਗਾ ਨੈਸ਼ਨਲ ਹਾਈਵੇਅ ਦੇ ਨਿਰਮਾਣ ਅਧੀਨ ਟੋਲ ਦੀਆਂ ਨੇ, ਇਲਜ਼ਾਮਾਂ ਮੁਤਾਬਿਕ ਇੱਥੇ ਹਾਈਵੇ 'ਤੇ ਟੋਲ ਕੰਪਨੀ ਵੱਲੋਂ ਬਣਾਏ ਡਿਵਾਈਡਰ ਨਾਲ ਮਾਰੂਤੀ ਕਾਰ ਟਕਰਾ ਗਈ, ਕਾਰ ਦੇ ਪਰਖੱਚੇ ਉੱਡ ਗਏ, ਹਾਦਸਾ ਕਿੰਨਾ ਭਿਆਨਕ ਸੀ ਦੇਖਿਆ ਜਾ ਸਕਦਾ, ਕਾਰ ਚਾਲਕ ਅੰਮ੍ਰਿਤਪਾਲ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਇੱਕ ਹੋਰ ਸ਼ਖ਼ਸ ਜਖ਼ਮੀ ਹੈ |






















