Love marriage ਕਰਨ ਤੇ ਕਰਵਾਉਣ ਵਾਲਿਆਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
Love marriage ਕਰਨ ਤੇ ਕਰਵਾਉਣ ਵਾਲਿਆਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
#Moga #Lovemarriage #Policecase #granthisingh #abplive
ਮੋਗਾ ਦੇ ਇਕ ਪ੍ਰੇਮੀ ਜੋੜੇ ਨੂੰ ਮਰਜ਼ੀ ਨਾਲ ਵਿਆਹ ਕਰਵਾਉਣਾ ਮਹਿੰਗਾ ਪੈ ਗਿਆ ਹੈ
ਇੰਨਾ ਹੀ ਨਹੀਂ ਇਸ ਜੋੜੇ ਦਾ ਵਿਆਹ ਕਰਵਾਉਣ ਵਾਲੇ ਗ੍ਰੰਥੀ ਸਿੰਘ ਅਤੇ ਗੁਰਦੁਆਰੇ ਦੇ ਪ੍ਰਧਾਨ ਸਮੇਤ 9 ਲੋਕਾਂ 'ਤੇ ਵੀ ਗਾਜ ਡਿੱਗੀ ਹੈ |
ਕੀ ਹੈ ਮਾਮਲਾ ਆਓ ਦੱਸਦੇ ਹਾਂ
ਮੋਗਾ ਦੇ ਇਕ ਗੁਰੂਘਰ ਵਿੱਚ ਪ੍ਰੇਮੀ ਜੋੜੇ ਵੱਲੋਂ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਨਵ ਵਿਆਹੇ ਜੋੜੇ ਦੇ ਨਾਲ-ਨਾਲ ਗ੍ਰੰਥੀ ਸਿੰਘ ਅਤੇ ਗੁਰਦੁਆਰੇ ਦੇ ਪ੍ਰਧਾਨ ਸਮੇਤ 9 ਲੋਕਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।
ਕਰੀਬ ਢਾਈ ਮਹੀਨੇ ਪਹਿਲਾਂ ਪ੍ਰੇਮੀ ਜੋੜੇ ਵੱਲੋਂ ਘਰ ਵਾਲਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ ਦਾ ਰੁੱਖ ਕੀਤਾ ਅਤੇ ਪਰਿਵਾਰਾਂ ਤੋਂ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਪਰ ਜਦੋਂ ਦਸਤਾਵੇਜ ਖੰਗਾਲੇ ਗਏ ਤਾਂ ਪਤਾ ਲੱਗਿਆ ਕਿ ਲੜਕੇ ਦੀ ਉਮਰ 21 ਸਾਲਾਂ ਤੋਂ ਘੱਟ ਹੈ।
ਦਸਤਾਵੇਜਾਂ ‘ਚ ਲੜਕੇ ਦੀ ਉਮਰ ‘19 ਸਾਲ, 7 ਮਹੀਨੇ 5 ਦਿਨ ਹੈ ਜਿਸ ਕਾਰਨ ਘੱਟ ਉਮਰ ‘ਚ ਵਿਆਹ ਕਰਵਾਉਣ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ revention of child marriage act ਤਹਿਤ ਕਾਰਵਾਈ ਕੀਤੀ ਗਈ ਅਤੇ ਪੁਲਿਸ ਨੂੰ ਇਸ ਮਾਮਲੇ ‘ਚ ਲੜਕਾ,ਲੜਕੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ 9 ਲੋਕਾਂ ‘ਤੇ ਮਾਮਲਾ ਦਰਜ ਕਰਨ ਦੇ ਹੁਕਮ ਦੇ ਦਿੱਤੇ। ਅਦਾਲਤੀ ਹੁਕਮਾਂ ਤੋਂ ਬਾਅਦ ਮੋਗਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਵਿੱਚ ਗੁਰਦੁਆਰੇ ਦੇ ਗ੍ਰੰਥੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਲੜਕੇ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਦਸਤਾਵੇਜ਼ ਵੀ ਨਹੀਂ ਚੈੱਕ ਕੀਤੇ | ਉਨ੍ਹਾਂ ਆਪਣੀ ਗ਼ਲਤੀ ਕਬੂਲਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਜਿਹੀ ਗ਼ਲਤੀ ਨਹੀਂ ਦੁਹਰਾਉਂਗੇ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha