ਆਪ ਦੇ ਪ੍ਰਿਤਪਾਲ ਸ਼ਰਮਾ ਨੇ CM Mann ਤੇ ਰਾਜਾ ਵੜਿੰਗ ਦੀ ਯਾਰੀ ਦੇ ਖੋਲੇ ਰਾਜ..
ਆਪ ਦੇ ਪ੍ਰਿਤਪਾਲ ਸ਼ਰਮਾ ਨੇ CM Mann ਤੇ ਰਾਜਾ ਵੜਿੰਗ ਦੀ ਯਾਰੀ ਦੇ ਖੋਲੇ ਰਾਜ..
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਪ੍ਰਿਤਪਾਲ ਸ਼ਰਮਾ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਬਰਨਾਲਾ ਹਲਕੇ ਤੋਂ ਬਾਅਦ ਗਿੱਦੜਬਾਹਾ ਦੂਸਰਾ ਹਲਕਾ ਹੈ ਜਿੱਥੇ 92 ਹਲਕਿਆਂ ’ਚ ਬੰਪਰ ਜਿੱਤ ਹਾਸਲ ਕਰਕੇ ਸਰਕਾਰ ਬਨਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਆਪਣਿਆਂ ਦੀ ਨਰਾਜ਼ਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਐਨ ਜਿਮਨੀ ਚੋਣ ਦੌਰਾਨ ਦਿੱਤੇ ਅਸਤੀਫੇ ਨੂੰ ਆਪ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਿਸ ਦਾ ਅਸਰ ਪਾਰਟੀ ਉਮੀਦਵਾਰ ਡਿੰਪੀ ਢਿੱਲੋਂ ਦੀ ਚੋਣ ਮੁਹਿੰਮ ਤੇ ਪੈ ਸਕਦਾ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਿਤਪਾਲ ਸ਼ਰਮਾ ਜਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰ ਸਨ ਪਰ ਉਨ੍ਹਾਂ ਦੀ ਥਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾ ਲਿਆ...






















