Archana Makwana | ਸੱਚਮੁੱਚ ਨੇਕ ਨੀਅਤ ਨਾਲ ਸ੍ਰੀ ਦਰਬਾਰ ਸਾਹਿਬ ਆਈ ਸੀ ਅਰਚਨਾ ਮਕਵਾਨਾ?
Archana Makwana | ਸੱਚਮੁੱਚ ਨੇਕ ਨੀਅਤ ਨਾਲ ਸ੍ਰੀ ਦਰਬਾਰ ਸਾਹਿਬ ਆਈ ਸੀ ਅਰਚਨਾ ਮਕਵਾਨਾ?
ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਹੀਂ
ਮੈਂ SGPC ਦੀ ਕਾਰਵਾਈ ਤੋਂ ਨਿਰਾਸ਼ ਹੋਈ ਹਾਂ
ਕਿਓਂਕਿ ਉਹ ਇਹ ਮੇਰੀਆਂ ਸੱਚੀਆਂ ਸੁੱਚੀਆਂ ਭਾਵਨਾਵਾਂ ਨੂੰ
ਵੇਖਣ ਤੇ ਸਮਝਣ ਚ ਨਾਕਾਮ ਰਹੇ ਹਨ
ਇਹ ਕਹਿਣਾ ਹੈ ਅਰਚਨਾ ਮਕਵਾਨਾ ਦਾ
ਜਿਸਨੇ ਆਪਣੇ ਇੰਸਟਾਗ੍ਰਾਮ ਸਟੋਰੀ ਤੇ 2100 ਰੁਪਏ Online ਦਾਨ ਕਰਨ ਦੀ ਰਸੀਦ ਸ਼ੇਅਰ ਕੀਤੀ ਹੈ
ਇਸੇ ਦੇ ਨਾਲ ਉਸਨੇ ਸ੍ਰੀ ਦਰਬਾਰ ਸਾਹਿਬ ਚ ਸਫ਼ਾਈ ਕਰਦਿਆਂ ਦੀ ਆਪਣੀ ਵੀਡੀਓ ਵੀ ਸ਼ੇਅਰ ਕੀਤੀ ਹੈ |
ਗੁਲਾਬੀ ਸੂਟ 'ਚ ਸੇਵਾ ਕਰ ਰਹੀ ਅਰਚਨਾ ਦਾ ਕਹਿਣਾ ਹੈ ਕਿ ਜੇਕਰ ਉਸਦੀਆਂ ਭਾਵਨਾਵਾਂ ਗ਼ਲਤ ਹੁੰਦੀਆਂ ਤਾਂ
ਉਹ ਲੰਗਰ ਤੇ ਸਫ਼ਾਈ ਸੇਵਾ ਚ ਹਿੱਸਾ ਨਾ ਲੈਂਦੀ |
ਪਰ ਉਸਦੀਆਂ ਭਾਵਨਾਵਾਂ ਨੇਕ ਸਨ
ਅਤੇ ਉਸ ਨੇ ਜੋ ਕੀਤਾ ਉਹ ਅਣਜਾਣ ਚ ਕੀਤਾ ਹੈ
ਜਿਸ ਲਈ ਉਹ ਮਾਫੀ ਵੀ ਮੰਗ ਚੁੱਕੀ ਹੈ |






















