Barnala | Sikh ਵਿਦਿਆਰਥੀ ਨੂੰ ਸਕੂਲ ਚ ਦੁਮਾਲਾ ਤੇ ਕੜਾ ਪਾਉਣ ਤੋਂ ਪ੍ਰਿੰਸੀਪਲ ਨੇ ਰੋਕਿਆ
Barnala | Sikh ਵਿਦਿਆਰਥੀ ਨੂੰ ਸਕੂਲ ਚ ਦੁਮਾਲਾ ਤੇ ਕੜਾ ਪਾਉਣ ਤੋਂ ਪ੍ਰਿੰਸੀਪਲ ਨੇ ਰੋਕਿਆ
ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਦੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਿੰਸੀਪਲ 'ਤੇ ਲਗਾਏ ਗੰਭੀਰ ਦੋਸ਼, ਪੀੜਤ ਸਕੂਲੀ ਵਿਦਿਆਰਥੀ ਰਣਵੀਰ ਜੇਰੇ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ, ਪਰਿਵਾਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਆਏ ਸਿੱਖ ਭਾਈਚਾਰੇ ਦੇ ਲੋਕ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸਿੱਖ ਭਾਈਚਾਰੇ ਨਾਲ ਸਬੰਧਤ ਹੈ ਅਤੇ ਸਕੂਲ ਪ੍ਰਿੰਸੀਪਲ ਉਸ ਦੇ ਸਿਰ 'ਤੇ ਦੁਮਾਲਾ ਅਤੇ ਹੱਥ 'ਚ ਕੜਾ ਪਾਉਣ ਨੂੰ ਲੈ ਕੇ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ। ਜਾਂਚ ਦਾ ਹਵਾਲਾ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਪ੍ਰਿੰਸੀਪਲ ਦੋਸ਼ੀ ਪਾਇਆ ਗਿਆ ਤਾਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ।






















