Barnala Truck Union Clash | ਬਰਨਾਲਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ AAP ਦੇ ਦੋ ਧੜਿਆਂ ਵਿੱਚ ਝੜਪ
Barnala Truck Union Clash | ਬਰਨਾਲਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ AAP ਦੇ ਦੋ ਧੜਿਆਂ ਵਿੱਚ ਝੜਪ
ਬਰਨਾਲਾ ਦੀ ਸੁਖਾਨੰਦ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ
ਆਮ ਆਦਮੀ ਪਾਰਟੀ ਦੇ ਦੋ ਧੜਿਆਂ 'ਚ ਝੜਪ ਹੋਈ ਹੈ |
ਘਟਨਾ 14 ਜੂਨ ਦੀ ਹੈ |
ਜਾਣਕਾਰੀ ਮੁਤਾਬਕ ਪਿਛਲੇ 2 ਸਾਲਾਂ ਤੋਂ ਇਸ ਟਰੱਕ ਯੂਨੀਅਨ ਦੀ ਪ੍ਰਧਾਨਗੀ ਆਮ ਆਦਮੀ ਪਾਰਟੀ ਦੇ ਵਰਕਰਾਂ ਨਰਾਇਣ ਸਿੰਘ ਪੰਧੇਰ ਅਤੇ ਤੇਜਿੰਦਰ ਸਿੰਘ ਢਿੱਲਵਾਂ ਕਰ ਰਹੇ ਸਨ | ਤੇ ਹੁਣ ਪਾਰਟੀ ਦੇ ਵਲੋਂ ਇਹ ਜ਼ਿੰਮੇਵਾਰੀ ਜਸਵਿੰਦਰ ਸਿੰਘ ਚੱਠਾ, ਸੁਸ਼ੀਲ ਕੁਮਾਰ ਅਤੇ ਮੋਹਿਤ ਕੁਮਾਰ ਨੂੰ ਦਿੱਤੀ ਗਈ ਹੈ |
ਲੇਕਿਨ ਇਸ ਫੈਸਲੇ ਤੋਂ 2 ਸਾਲਾਂ ਯੂਨੀਅਨ ਦੇ ਪ੍ਰਧਾਨ ਰਹੇ ਤੇਜਿੰਦਰ ਸਿੰਘ ਢਿੱਲਵਾਂ ਨਾਰਾਜ਼ ਹਨ
ਤੇ ਇਹੀ ਵਜ੍ਹਾ ਹੈ ਕਿ ਜਦ ਨਵੇਂ ਪ੍ਰਧਾਨ ਥਾਪੇ ਗਏ
ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ
ਇਸ ਦੌਰਾਨ ਪੁਰਾਣੇ ਪ੍ਰਧਾਨ ਨਵਿਆਂ 'ਤੇ
ਤੇ ਨਵੇਂ ਪ੍ਰਧਾਨ ਪੁਰਾਣਿਆਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦੇ ਨਜ਼ਰ ਆਏ |






















