Farmer Protest | ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ, ਅਮਿਤ ਸ਼ਾਹ ਨਾਲ ਮੰਤਰੀਆਂ ਦੀ ਮੀਟਿੰਗ
Farmer Protest | ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ, ਅਮਿਤ ਸ਼ਾਹ ਨਾਲ ਮੰਤਰੀਆਂ ਦੀ ਮੀਟਿੰਗ
#Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕਿਸਾਨਾਂ ਨਾਲ 5ਵੇਂ ਦੌਰ ਦੀ ਮੀਟਿੰਗ ਨੂੰ ਲੈ ਕੇ ਅੱਜ ਦਿੱਲੀ ਵਿੱਚ ਮੰਤਰੀਆਂ ਦੀ ਸਾਂਝੀ ਮੀਟਿੰਗ ਹੋਵੇਗੀ। ਇਸ ਮੀਟਿੰਗਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਦੀ ਸਮੀਖਿਆ ਕੀਤੀ ਜਾਵੇਗੀ। ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਹਾਸਲ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਮੁੱਦਿਆਂ ਨਾਲ ਸਬੰਧਤ ਮੰਤਰੀ ਪਹਿਲਾਂ ਆਪ ਸਾਂਝੀ ਮੀਟਿੰਗ ਕਰਨਗੇ। ਉਸ ਤੋਂ ਬਾਅਦ ਅਮਿਤ ਸ਼ਾਹ ਨਾਲ ਚਰਚਾ ਕੀਤੀ ਜਾਏਗੀ। ਇਸ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਬਾਰੇ ਸਰਕਾਰ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ ਜਾਏਗਾ। ਸੂਤਰਾਂ ਮੁਤਾਬਕ ਇਸ ਵਾਰ ਮੰਤਰੀ ਕਿਸਾਨਾਂ ਦੀਆਂ ਉਨ੍ਹਾਂ ਮੰਗਾਂ ਨੂੰ ਅੰਤਿਮ ਰੂਪ ਦੇਣਗੇ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਇਹ ਆਖਰੀ ਮੀਟਿੰਗ ਹੋਵੇਗੀ। ਇਸ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਮਝੌਤੇ ਦੀ ਮਿਤੀ ਤੇ ਸਮਾਂ ਤੈਅ ਕਰਨ ’ਤੇ ਧਿਆਨ ਦਿੱਤਾ ਜਾਵੇਗਾ।
ਲੰਘੇ ਕੱਲ੍ਹ ਜਦੋਂ 11 ਵਜੇ ਕਿਸਾਨ ਲੀਡਰਾਂ ਨੇ ਦਿੱਲੀ ਵੱਲ ਵਧੇ ਸਨ ਤਾਂ ਅੱਗੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ, ਕਿਸਾਨ ਵਾਪਿਸ ਆਏ ਅਤੇ ਨਾਲ ਹੀ ਸਰਕਾਰ ਨੇ 5ਵੇਂ ਗੇੜ ਦੀ ਮੀਟਿੰਗ ਲਈ ਹਾਮੀ ਭਰੀ ਅਤੇ ਹੁਣ ਕਿਸਾਨਾਂ ਦੀਆਂ ਮੰਗਾਂ ਤੇ ਕੇਂਦਰ ਵੱਲੋਂ ਮੰਥਨ ਲਈ ਅਹਿਮ ਬੈਠਕ ਮੁਮਕਿਨ ਹੈ |