ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ 'ਚ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ
ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ 'ਚ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ
ਰਤਨ ਟਾਟਾ ਨੂੰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਸਟੇਜ ਤੋਂ ਦਿੱਤੀ ਸ਼ਰਧਾਂਜਲੀ
ਦਿਲਜੀਤ ਨੇ ਕਿਹਾ ਕਿ ਉਨਾ ਨੇ ਹਮੇਸ਼ਾ ਮਿਹਨਤ ਕੀਤੀ ਅਤੇ ਸੰਘਰਸ਼ ਕੀਤਾ ਅਤੇ ਚੰਗੀ ਸੋਚ ਅਤੇ ਲੋਕਾ ਦੀ ਮਦਦ ਲਈ ਹਮੇਸ਼ਾ ਅਗੇ ਰਹੇ ।
ਅਜ ਦਾ ਇਹ ਪ੍ਰੋਗਰਾਮ ਚੜਦੀਕਲਾ ਦੇ ਨਾਮ । ਭਾਰਤ ਦੇ ਵਪਾਰ ਜਗਤ ਤੋਂ ਇਸ ਸਮੇਂ ਦੀ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਟਾਟਾ ਗਰੁੱਪ ਦੇ ਮੁਖੀ ਰਤਨ ਟਾਟਾ ਦਾ ਦਿਹਾਂਤ ਹੋ ਗਿਆ ਹੈ। 86 ਸਾਲਾ ਰਤਨ ਟਾਟਾ (Ratan Tata) ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਵਿਗੜ ਰਹੀ ਸੀ। ਉਨ੍ਹਾਂ ਦਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਰਤਨ ਟਾਟਾ ਦੇ ਦਿਹਾਂਤ 'ਤੇ ਵਪਾਰ ਜਗਤ 'ਚ ਸੋਗ ਦੀ ਲਹਿਰ ਹੈ। ਆਓ ਜਾਣਦੇ ਹਾਂ ਰਤਨ ਟਾਟਾ ਕਿੰਨੀ ਜਾਇਦਾਦ ਦੇ ਮਾਲਿਕ ਸਨ।






















