Shambu Border ਤੇ ਰਸਤਾ ਰੋਕਣ ਵਾਲੇ ਅਫਸਰਾਂ ਨੂੰ ਮੈਡਲ ਦੇਣ ਦਾ ਮੁੱਦਾ ਗਰਮਾਇਆ
Shambu Border ਤੇ ਰਸਤਾ ਰੋਕਣ ਵਾਲੇ ਅਫਸਰਾਂ ਨੂੰ ਮੈਡਲ ਦੇਣ ਦਾ ਮੁੱਦਾ ਗਰਮਾਇਆ
ਹਰਿਆਣਾ ਸਰਕਾਰ ਵੱਲੋਂ ਸ਼ੰਬੂ ਬਾਰਡਰ ਅਤੇ ਖਿਨੋਰੀ ਬਾਰਡਰ ਉੱਤੇ ਬੈਰੀਕੇਡ ਲਾ ਕੇ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਦੇ ਅਫਸਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ । ਜਿਸ ਦਾ ਵਿਰੋਧ ਪੰਜਾਬ ਸਰਕਾਰ ਨੇ ਕੀਤਾ ਹੈ । ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਗੱਲ ਦੀ ਨਿਖੇਦੀ ਕੀਤੀ ਹੈ ਅਤੇ ਕਿਹਾ ਕਿ ਕਿਸਾਨਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਮੈਡਲ ਦੇਣਾ ਮੰਦਭਾਗਾ ਹੈ । 13 ਫਰਵਰੀ 2024 ਨੂੰ ਕਿਸਾਨ ਸ਼ੰਭੂ ਬਾਰਡਰ ਦੇ ਰਾਹੀਂ ਦਿੱਲੀ ਜਾਣਾ ਚਾਹੁੰਦੇ ਸੀ । ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਦਿੱਲੀ ਕੂਚ ਕਰਨਾ ਚਾਹੁੰਦੇ ਸੀ । ਪਰ ਉਹਨਾਂ ਨੂੰ ਸ਼ੰਬੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਉੱਪਰ ਹਰਿਆਣਾ ਪੁਲਿਸ ਵਲੋਂ ਰੋਕ ਲਿਆ ਗਿਆ ਸੀ । ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਅਫਸਰਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਦੇ ਵੱਲੋਂ ਆਪਣੇ ਅਫਸਰਾਂ ਨੂੰ ਅਵਾਰਡ ਦਿੱਤਾ ਜਾ ਰਿਹਾ । ਇਸ ਗੱਲ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਹੈ ਅਤੇ ਇਸ ਗੱਲ ਦੀ ਪੂਰਨ ਤੌਰ ਤੇ ਨਿਖੇਦੀ ਕੀਤੀ ਗਈ ਹੈ