ਸਾਗ ਤੇ ਮੱਕੀ ਦੀ ਰੋਟੀ ਮਿਲਦੀ ਹੈ ਪੂਰਾ ਸਾਲ, ਖਾਣ ਲਈ ਪਹੁੰਚੋ ਖਾਲਸਾ ਸ਼ੁੱਧ ਭੋਜਨ
ਸਾਗ ਤੇ ਮੱਕੀ ਦੀ ਰੋਟੀ ਮਿਲਦੀ ਹੈ ਪੂਰਾ ਸਾਲ, ਖਾਣ ਲਈ ਪਹੁੰਚੋ ਖਾਲਸਾ ਸ਼ੁੱਧ ਭੋਜਨ
Chandigarh (Ashraph Dhuddy)
ਇਕੋ ਪਰਿਵਾਰ ਦੀਆਂ ਤਿੰਨ੍ਹ ਪੀੜ੍ਹੀਆ ਖਾਣਾ ਬਣਾਉਣ ਅਤੇ ਵਰਤਾਉਣ ਦਾ ਕੰਮ ਕਰਦੇ ਹਨ । ਮੋਹਾਲੀ ਦੇ ਸੈਕਟਰ 71 ਵਿੱਚ ਖਾਲਸਾ ਸ਼ੁੱਧ ਭੋਜਨ ਵਲੋਂ ਸਾਰਾ ਸਾਲ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਣਾ ਕੇ ਖਵਾਈ ਜਾਂਦੀ ਹੈ । ਘਰ ਦੇ ਹੀ ਸਾਰੇ ਪਰਿਵਾਰਿਕ ਮੈਂਬਰ ਖਾਣਾ ਤਿਆਰ ਕਰਦੇ ਹਨ ਅਤੇ ਫਿਰ ਉਸਨੂੰ ਵਰਤਾਉਂਦੇ ਹਨ । ਹਰ ਦਿਨ ਦਾ ਨਵਾਂ ਖਾਣੇ ਦਾ Menu ਤਿਆਰ ਕੀਤਾ ਜਾਂਦਾ ਹੈ । ਹੋਸ਼ਿਆਰਪੁਰ ਤੋਂ ਸਪੈਸ਼ਲ ਸਾਗ ਲਿਆਂਦਾ ਜਾਂਦਾ ਹੈ ਅਤੇ ਤਿਆਰ ਕੀਤਾ ਜਾਂਦਾ ਹੈ । ਖਾਣਾ ਖਾਣ ਆਏ ਲੋਕਾਂ ਨੇ ਵੀ ਤਾਰੀਫ ਕਰਦਿਆ ਦੱਸਿਆ ਕਿ ਇਹ ਪਰਿਵਾਰ ਜੋ ਖਾਣਾ ਤਿਆਰ ਕਰਦਾ ਹੈ ਉਸ ਨੂੰ ਖਾ ਕੇ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਆਪਣੇ ਘਰ ਖਾ ਰਹੇ ਹਾ ਜਾ ਕਿਤੇ ਬਾਹਰ ਖਾ ਰਹੇ ਹਾ । ਕਿਉਕਿ ਖਾਲਸਾ ਸ਼ੁੱਧ ਭੋਜਨ ਵਾਲਿਆ ਦਾ ਖਾਣਾ ਬਣਾਉਣ ਦਾ ਜੋ ਤਰੀਕਾ ਹੈ ਉਹ ਬਿਲਕੁਲ ਘਰ ਵਰਗਾ ਹੈ ਅਤੇ ਖਾਣੇ ਦਾ ਸੁਆਦ ਵੀ ਬਿਲਕੁਲ ਘਰ ਵਰਗਾ ਹੈ ।






















