Gangster Deepak Tinu ਬਾਰੇ ਵੱਡਾ ਖੁਲਾਸਾ, Girlfriend ਨੂੰ Gift ਕੀਤੀ Black endeavour Car 'ਚ ਫਰਾਰ
Gangster Deepak Tinu ਬਾਰੇ ਵੱਡਾ ਖੁਲਾਸਾ, Girlfriend ਨੂੰ Gift ਕੀਤੀ Black endeavour Car 'ਚ ਫਰਾਰ #deepaktinuloveaffair #Mansa #cia #pritpalsingh #deepaktinu #sidhumoosewala #punjabpolice #Mansa #DeepakTinu #RunAway #PoliceCustody #LawrenceBishnoi #sidhumoosewala ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਫਰਾਰ ਹੋਏ ਬਦਨਾਮ ਗੈਂਗਸਟਰ ਦੀਪਕ ਟੀਨੂੰ ਬਾਰੇ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ | ਸੂਤਰਾਂ ਦਾ ਦਾਅਵਾ ਹੈ ਕਿ ਟੀਨੂੰ ਨੇ ਆਪਣੀ ਪ੍ਰੇਮਿਕਾ ਨੂੰ ਜੋ ਐਂਡੇਵਰ ਕਾਰ ਗਿਫਟ ਕੀਤੀ ਸੀ, ਉਹ ਉਸੇ ਵਿੱਚ ਹੀ ਫਰਾਰ ਹੋਇਆ ਹੈ। ਤੇ ਉਸਦੀ ਪ੍ਰੇਮਿਕਾ ਵੀ ਤਿੰਨ ਦਿਨਾਂ ਤੋਂ ਇਸੇ ਕਾਰ ਵਿੱਚ ਮਾਨਸਾ ਵਿੱਚ ਘੁੰਮ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਟੀਨੂੰ ਨੇ ਪ੍ਰੇਮਿਕਾ ਨੂੰ ਸੈਕਿੰਡ ਹੈਂਡ ਬਲੈਕ ਐਂਡੀਵਰ ਕਾਰ ਗਿਫਟ ਕੀਤੀ ਸੀ। ਇਸ ਵਿੱਚ ਉਹ ਦੋ ਦਿਨਾਂ ਤੋਂ ਮਾਨਸਾ 'ਚ ਘੁੰਮਦੀ ਵੇਖੀ ਗਈ ਸੀ ਤੇ ਇਸ ਦੌਰਾਨ ਉਸ ਦੇ ਨਾਲ ਕਈ ਲੋਕ ਵੀ ਨਜ਼ਰ ਆਏ। ਟੀਨੂੰ ਦੀ ਪ੍ਰੇਮਿਕਾ ਨੇ ਮਾਨਸਾ ਦੇ ਬਾਹਰਵਾਰ ਇੱਕ ਦੁਕਾਨਦਾਰ ਨੂੰ ਕਾਰ ਵਿੱਚ ਟਾਇਰ ਪਾਉਣ ਲਈ ਕਿਹਾ ਸੀ। ਦੁਕਾਨਦਾਰ ਨੇ ਉਸ ਨੂੰ ਸ਼ਹਿਰ ਦੀ ਇੱਕ ਦੁਕਾਨ ਬਾਰੇ ਦੱਸਿਆ ਸੀ ਕਿ ਜਿਥੋਂ ਟਾਇਰ ਮਿਲਨੇ ਸਨ | ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਚੱਲ ਰਿਹਾ ਹੈ | ਗੈਂਗਸਟਰ ਦੀ ਫਰਾਰੀ 'ਚ ਮਾਨਸਾ CIA ਇੰਚਾਰਜ ਪ੍ਰਿਤਪਾਲ ਸਿੰਘ ਦੀ ਅਹਿਮ ਭੂਮਿਕਾ ਹੈ ,ਜਿਸ ਦੇ ਚਲਦਿਆਂ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਹੈ |ਪੁਲੀਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਪ੍ਰਿਤਪਾਲ ਸਿੰਘ ਤੋਂ ਇਲਾਵਾ ਕਈ ਹੋਰ ਪੁਲੀਸ ਮੁਲਾਜ਼ਮ ਵੀ ਸ਼ੱਕ ਦੇ ਘੇਰੇ ਵਿੱਚ ਹਨ।






















