Punjab Weather Update | ਪੰਜਾਬ 'ਚ 3 ਦਿਨ ਮੌਸਮ ਰਹੇਗਾ ਖਰਾਬ, IMD ਵੱਲੋਂ ਹਨ੍ਹੇਰੀ ਤੂਫਾਨ ਦਾ ਯੈਲੋ ਅਲਰਟ
Punjab Weather Update | ਪੰਜਾਬ 'ਚ 3 ਦਿਨ ਮੌਸਮ ਰਹੇਗਾ ਖਰਾਬ, IMD ਵੱਲੋਂ ਹਨ੍ਹੇਰੀ ਤੂਫਾਨ ਦਾ ਯੈਲੋ ਅਲਰਟ
#Punjab #Weather #Weatherupdate #Haryana #Rain #Wheat #abpsanjha #abplive
ਇਸ ਸਮੇਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਸੁਹਾਵਣਾ ਮੌਸਮ ਚੱਲ ਰਿਹਾ ਹੈ। ਇਸ ਸਮੇਂ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਬਿਲਕੁਲ ਸੰਤੁਲਨ ਵਿੱਚ ਹਨ। ਇਸ ਦੇ ਨਾਲ ਹੀ ਇਹ ਮੌਸਮ ਫ਼ਸਲਾਂ ਲਈ ਵੀ ਬਹੁਤ ਢੁਕਵਾਂ ਹੈ। ਹਾਲਾਂਕਿ 28 ਮਾਰਚ ਦੀ ਸ਼ਾਮ ਤੋਂ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸਥਿਤੀ ਪੱਛਮੀ ਗੜਬੜੀ ਕਾਰਨ ਪੈਦਾ ਹੋਵੇਗੀ।ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਦੋਂ ਇਹ ਮੌਸਮ ਬਦਲਦਾ ਹੈ ਤਾਂ ਕਿਸਾਨਾਂ ਦੇ ਥੋੜੇ ਸੁਚੇਤ ਰਹਿਣ ਚਾਹੀਦਾ ਹੈ। ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਇਸ ਤੋਂ ਬਚਾਇਆ ਨਹੀਂ ਜਾ ਸਕਦਾ। ਹਾਲਾਂਕਿ, ਲੋਕਾਂ ਨੂੰ ਉਨ੍ਹਾਂ ਫਸਲਾਂ ਨੂੰ ਸੰਭਾਲਣਾ ਪਏਗਾ ਜਿਨ੍ਹਾਂ ਦੀ ਕਟਾਈ ਹੋ ਚੁੱਕੀ ਹੈ ਜਾਂ ਫਿਰ ਉਹ ਖੁੱਲ੍ਹੇ ਦੇ ਵਿੱਚ ਪਈਆਂ ਹਨ। ਤਾਂ ਜੋ ਬਾਅਦ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।