(Source: ECI/ABP News/ABP Majha)
Leopard In Punjab Alert | ਪੰਜਾਬ 'ਚ ਤੇਂਦੂਆ ਅਟੈਕ! ਕਈ ਸ਼ਹਿਰਾਂ 'ਚ ਖਤਰਨਾਕ ਜਾਨਵਰ ਦਾਖਲ! Alert Mode 'ਤੇ ਪੰਜਾਬ ਸਰਕਾਰ
Leopard In Punjab Alert | ਪੰਜਾਬ 'ਚ ਤੇਂਦੂਆ ਅਟੈਕ! ਕਈ ਸ਼ਹਿਰਾਂ 'ਚ ਖਤਰਨਾਕ ਜਾਨਵਰ ਦਾਖਲ! Alert Mode 'ਤੇ ਪੰਜਾਬ ਸਰਕਾਰ
#Leopard #Ludhiana #jalandhar #Punjab #Leopardinpunjab #abplive
ਪੰਜਾਬ ਵਿੱਚ ਤੇਂਦੂਏ ਦੀ ਦਹਿਸ਼ਤ ਹੈ। ਸੂਬੇ ਦੇ ਕਈ ਸ਼ਹਿਰਾਂ 'ਚ ਤੇਂਦੂਏ ਦੇ ਦਾਖਲ ਹੋਣ ਮਗਰੋਂ ਸੂਬਾ ਸਰਕਾਰ ਅਲਰਟ ਮੋਡ 'ਤੇ ਆ ਗਈ ਹੈ। ਪੰਜਾਬ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਮੈਗਾ ਪਲਾਨ ਤਿਆਰ ਕੀਤਾ ਹੈ। ਹੁਣ ਤੇਂਦੂਆਂ ਦੀ ਗਿਣਤੀ ਤੋਂ ਲੈ ਕੇ ਉਨ੍ਹਾਂ ਦੇ ਰੂਟ ਤੱਕ ਪਛਾਣ ਕੀਤੀ ਜਾਵੇਗੀ। ਪੰਜਾਬ ਵਾਈਲਡ ਲਾਈਫ ਵਿਭਾਗ ਇਸ ਪ੍ਰੋਜੈਕਟ 'ਤੇ ਕੰਮ ਕਰੇਗਾ। ਇਸ ਤੋਂ ਇਲਾਵਾ ਤੇਂਦੂਏ ਦੇ ਪ੍ਰਬੰਧਨ 'ਤੇ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ।
ਜੰਗਲੀ ਜੀਵ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਤੇਂਦੂਏ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਪਰ ਥੋੜ੍ਹੇ ਸਮੇਂ ਵਿੱਚ ਕਈ ਥਾਵਾਂ ’ਤੇ ਇਨ੍ਹਾਂ ਦੇ ਨਜ਼ਰ ਆਉਣ ਤੇ ਸੜਕ ਹਾਦਸਿਆਂ ਵਿੱਚ ਦੋ ਦੀ ਮੌਤ ਨੇ ਸਰਕਾਰ ਦਾ ਧਿਆਨ ਖਿੱਚਿਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪੰਜਾਬ ਵਿੱਚ ਤੇਂਦੂਏ ਦੇ ਦਾਖਲ ਹੋਣ ਦੇ ਕਈ ਕਾਰਨ ਹਨ। ਪਹਿਲਾਂ ਤਾਂ ਹਿਮਾਚਲ ਪ੍ਰਦੇਸ਼ ਵਿੱਚ ਵਿਕਾਸ ਕਾਰਜ ਕਰਕ ਉੱਥੋਂ ਦੇ ਜੰਗਲ ਤਬਾਹ ਹੋ ਰਹੇ ਹਨ। ਇਸ ਕਾਰਨ ਤੇਂਦੂਏ ਭਟਕ ਕੇ ਪੰਜਾਬ ਵਿੱਚ ਆ ਰਹੇ ਹਨ।
ਪੰਜਾਬ ਦੇ ਪਹਾੜੀ ਇਲਾਕਿਆਂ ਵਿੱਚ ਤੇਂਦੂਏ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਹਿਮਾਚਲ ਦੇ ਨਾਲ ਲੱਗਦੇ ਸ੍ਰੀ ਆਨੰਦਪੁਰ ਸਾਹਿਬ, ਰੋਪੜ, ਨੰਗਲ, ਹੁਸ਼ਿਆਰਪੁਰ ਤੇ ਪਠਾਨਕੋਟ ਸਮੇਤ ਸ਼ਿਵਾਲਿਕ ਖੇਤਰ ਸ਼ਾਮਲ ਹਨ। ਦਸੰਬਰ ਵਿੱਚ ਰੋਪੜ ਤੇ ਲੁਧਿਆਣਾ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਤੇਂਦੂਏ ਦੇਖੇ ਗਏ ਸੀ।
ਉਥੇ ਹੀ ਪਹਾੜਾਂ ਵਿੱਚ ਜਦੋਂ ਸਰਦੀ ਵਧ ਜਾਂਦੀ ਹੈ ਤਾਂ ਤੇਂਦੂਏ ਨੂੰ ਭੋਜਨ ਪ੍ਰਾਪਤ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਵੀ ਤੇਂਦੂਏ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਹਨ। ਹਾਲਾਂਕਿ, ਕੁਝ ਸਮੇਂ ਤੋਂ ਪੈਟਰਨ ਬਦਲ ਗਿਆ ਹੈ। ਪੰਜਾਬ ਵਿੱਚ ਹੁਣ ਗਰਮੀਆਂ ਦੇ ਮੌਸਮ ਵਿੱਚ ਵੀ ਤੇਂਦੂਏ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਤੇਂਦੂਏ ਦੇ ਰੂਟਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ।
ਅਧਿਕਾਰੀਆਂ ਮੁਤਾਬਕ ਤੇਂਦੂਆਂ ਦੀ ਗਿਣਤੀ ਕਈ ਕਾਰਨਾਂ ਕਰਕੇ ਜ਼ਰੂਰੀ ਹੈ। ਇੱਕ ਕਾਰਨ ਇਹ ਹੈ ਕਿ ਜੰਗਲੀ ਜਾਨਵਰ ਇਨਸਾਨਾਂ ਦੁਆਰਾ ਬਣਾਈਆਂ ਗਈਆਂ ਸੀਮਾਵਾਂ ਨੂੰ ਨਹੀਂ ਜਾਣਦੇ। ਅਜਿਹੀ ਹਾਲਤ ਵਿੱਚ ਉਹ ਕਿਤੇ ਵੀ ਆਉਂਦੇ-ਜਾਂਦੇ ਹਨ। ਦੂਜਾ, ਮਨੁੱਖ-ਜਾਨਵਰ ਸੰਘਰਸ਼ ਨੂੰ ਖਤਮ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਅਧਿਐਨ ਤੋਂ ਬਾਅਦ ਇਨ੍ਹਾਂ ਜਾਨਵਰਾਂ ਦੇ ਗੈਰ-ਕਾਨੂੰਨੀ ਸ਼ਿਕਾਰ 'ਤੇ ਵੀ ਆਸਾਨੀ ਨਾਲ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਖੇਤਰਾਂ ਵਿੱਚ ਜੰਗਲਾਤ ਵਿਭਾਗ ਦੀਆਂ ਟੀਮਾਂ ਖੁਦ ਸਰਗਰਮ ਹੋ ਜਾਣਗੀਆਂ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਗਿਣਤੀ ਦਾ ਕੰਮ ਪੂਰੀ ਤਰ੍ਹਾਂ ਹਾਈਟੈਕ ਤਰੀਕੇ ਨਾਲ ਕੀਤਾ ਜਾਵੇਗਾ। ਇਸ ਵਿੱਚ ਮੋਸ਼ਨ ਕੈਮਰਿਆਂ ਤੋਂ ਲੈ ਕੇ ਤਸਵੀਰਾਂ ਤੱਕ ਸਭ ਕੁਝ ਸ਼ਾਮਲ ਹੋਵੇਗਾ। ਸਾਰੇ ਰਸਤਿਆਂ ਦੀ ਜਾਂਚ ਕੀਤੀ ਜਾਵੇਗੀ। ਹਾਲਾਂਕਿ ਪਹਿਲਾਂ ਜਾਨਵਰਾਂ ਦੇ ਪੰਜਿਆਂ ਦੇ ਆਧਾਰ 'ਤੇ ਸਰਵੇਖਣ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਸਾਲ 2011 ਵਿੱਚ ਗਣਨਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਪ੍ਰੋਜੈਕਟ ਉਸ ਸਮੇਂ ਪੂਰਾ ਨਹੀਂ ਹੋ ਸਕਿਆ ਸੀ। ਅਜਿਹੇ 'ਚ ਇਸ ਵਾਰ ਵਿਭਾਗ ਵੀ ਇਸ ਪ੍ਰਾਜੈਕਟ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha