Ludhiana E-Chlaan | ਲੁਧਿਆਣਾ ਵਾਲਿਓ 'ਜ਼ਰਾ ਬੱਚ ਕੇ ਚੌਂਕ ਤੋਂ...',ਲੱਗੇ ਸਮਾਰਟ ਕੈਮਰੇ,ਹੁਣ ਸਿੱਧੇ ਘਰ ਆਉਣਗੇ ਚਲਾਨ
Ludhiana E-Chlaan | ਲੁਧਿਆਣਾ ਵਾਲਿਓ 'ਜ਼ਰਾ ਬੱਚ ਕੇ ਚੌਂਕ ਤੋਂ...',ਲੱਗੇ ਸਮਾਰਟ ਕੈਮਰੇ,ਹੁਣ ਸਿੱਧੇ ਘਰ ਆਉਣਗੇ ਚਲਾਨ
ਚੰਡੀਗੜ੍ਹ ਵਾਂਗ ਲੁਧਿਆਣਾ ਵੀ ਹੋਇਆ ਸਮਾਰਟ
ਹੁਣ ਟਰੈਫਿਕ ਨਿਯਮਾਂ ਦੀ ਉਲੰਘਣਾ ਪਵੇਗੀ ਮਹਿੰਗੀ
ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਹੋਵੇਗਾ ਈ ਚਲਾਨ
ਮੋਬਾਇਲ 'ਤੇ ਆਵੇਗਾ ਚਲਾਨ ਦਾ ਮੈਸੇਜ
ਲੁਧਿਆਣਾ ਦੇ 40 ਚੌਂਕਾਂ ਵਿੱਚ ਲੱਗਣ ਜਾ ਰਹੇ ਸਮਾਰਟ ਕੈਮਰੇ
ਚੰਡੀਗੜ੍ਹ ਦੀ ਤਰਜ਼ 'ਤੇ ਸਮਰਾਟ ਸਿਟੀ ਲੁਧਿਆਣਾ ਦੇ 40 ਚੌਂਕਾਂ ਵਿੱਚ ਸਮਾਰਟ ਕੈਮਰੇ ਲੱਗਣ ਜਾ ਰਹੇ ਹਨ।
ਯਾਨੀ ਹੁਣ ਚੰਡੀਗੜ੍ਹ ਹੀ ਨਹੀਂ ਬਲਕਿ ਲੁਧਿਆਣਾ 'ਚ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ |
ਕਿਓਂਕਿ ਇਹ ਉਹ ਤੀਜੀ ਅੱਖ ਹੈ ਜਿਸ ਦੀ ਨਜ਼ਰ ਤੋਂ ਤੁਸੀਂ ਬਚ ਨਹੀਂ ਸਕਦੇ |
ਇਧਰ ਤੁਸੀਂ ਟ੍ਰੈਫ਼ਿਕ ਨਿਯਮ ਦੀ ਉਲੰਘਣਾ ਕਰੋਂਗੇ ਤੇ ਉਧਰ ਈ ਚਲਾਨ ਦੇ ਮੈਸੇਜ ਦੀ ਘੰਟੀ ਤੁਹਾਡੇ ਫੋਨ ਤੇ ਵੱਜੇਗੀ |
ਤੇ ਚਲਾਣ ਦੇ ਭੁਗਤਾਨ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਰਾਹ ਨਹੀਂ ਬਚੇਗਾ |
ਪਹਿਲਾਂ ਹੀ ਅਗਾਂਹ ਕਰ ਦਈਏ ਕਿ ਲੁਧਿਆਣਾ ਦੇ 40 ਵਿਚੋਂ 14 ਚੌਂਕਾਂ ਵਿੱਚ ਇਹ ਆਧੁਨਿਕ ਤਕਨੀਕ ਵਾਲੇ ਕੈਮਰੇ ਐਕਟਿਵ ਹੋ ਚੁੱਕੇ ਹਨ।
ਇਸ ਲਈ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸੁਨੇਹਾ ਹੈ ਕਿ ਜ਼ਰਾ ਬੱਚ ਕੇ ਚੌਂਕ ਤੋਂ
ਏ ਸੀ ਪੀ ਟਰੈਫਿਕ ਚਰਨਜੀਤ ਸਿੰਘ ਲਾਂਬਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।