(Source: ECI/ABP News/ABP Majha)
Ludhiana STF | ਚੋਪੜਿਆਂ ਦਾ ਪਰਿਵਾਰ ਕਰਦਾ ਸੀ ਨਸ਼ਾ ਤਸਕਰੀ - ਪੁਲਿਸ ਨੇ ਪ੍ਰੋਪਰਟੀ ਕੀਤੀ ਫ੍ਰੀਜ਼
Ludhiana STF | ਚੋਪੜਿਆਂ ਦਾ ਪਰਿਵਾਰ ਕਰਦਾ ਸੀ ਨਸ਼ਾ ਤਸਕਰੀ - ਪੁਲਿਸ ਨੇ ਪ੍ਰੋਪਰਟੀ ਕੀਤੀ ਫ੍ਰੀਜ਼
ਨਸ਼ਾ ਤਸਕਰੀ ਖਿਲਾਫ ਪੰਜਾਬ ਸਰਕਾਰ ਦੇ ਮੁਹਿੰਮ ਤਹਿਤ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ,
ਲੁਧਿਆਣਾ ਐਸਟੀਐਫ ਰੇਂਜ ਵੱਲੋਂ ਨਸ਼ਾ ਤਸਕਰ ਆਕਾਸ਼ ਚੋਪੜਾ ਉਰਫ ਹਨੀ ਦੀ ਕਰੀਬ 55 ਲੱਖ ਰੁਪਏ ਦੀ ਚਲ ਅਤੇ ਅਚਲ ਸੰਪਤੀ
ਨੂੰ ਫਰੀਜ ਕਰ ਦਿੱਤਾ ਹੈ | ਅਤੇ ਉਸਦੇ ਘ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ |
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਅਕਾਸ਼ ਚੋਪੜਾ, ਉਸਦੀ ਪਤਨੀ ਅਲੀਸ਼ਾ ਚੋਪੜਾ ,
ਅਤੇ ਉਸਦਾ ਭਰਾ ਬਨੀ ਚੋਪੜਾ ਕਾਫੀ ਸਮੇਂ ਨਸ਼ਾ ਤਸਕਰੀ ਦਾ ਨਜਾਇਜ ਧੰਦਾ ਕਰਦੇ ਸਨ,
ਜਿਨ੍ਹਾਂ ਤੇ NDPS ਐਕਟ ਅਧੀਨ ਕਈ ਮਾਮਲੇ ਦਰਜ ਹਨ , ਜੋਕਿ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਬੰਦ ਹਨ,
ਇਨ੍ਹਾਂ ਵਿਚੋਂ ਬਨੀ ਚੋਪੜਾ ਕੁਝ ਦਿਨ ਪਹਿਲਾਂ ਹੀ ਜਮਾਨਤ ਤੇ ਬਾਹਰ ਆਇਆ ਸੀ,
ਅਤੇ ਮੁੜ ਤੋਂ ਨਸ਼ਾ ਤਸਕਰੀ ਮਾਮਲੇ ਵਿੱਚ CIA ਸਟਾਫ ਨੇ 290 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।
ਮੁਲਜ਼ਮਾਂ ਨੇ ਨਸ਼ੇ ਦੇ ਨਜਾਇਜ ਕਾਰੋਬਾਰ ਤੋਂ 8 ਕਾਰਾਂ 3 ਮੋਟਸਾਈਕਲਾਂ ਤੋਂ ਇਲਾਵਾ ਪ੍ਰਾਪਰਟੀ ਬਣਾਈ ਸੀ,
2022 ਵਿੱਚ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਤਿੰਨ ਕਿਲੋ ਦੇ ਕਰੀਬ ਹੈਰੋਇਨ, ਅਤੇ ਅੱਠ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸੀ।
ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਖਿਲਾਫ ਇਹ ਕਾਰਵਾਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਕੀਤੀ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਵੀ ਸਖਤੀ ਕੀਤੀ ਜਾਵੇਗੀ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।