ਪੜਚੋਲ ਕਰੋ
Advertisement
ਕਿਸਾਨੀ ਮੁੱਦੇ 'ਤੇ ਹਰਸਿਮਰਤ-ਸੁਖਬੀਰ ਨੇ ਕੱਢੀ ਮੋਦੀ ਸਰਕਾਰ 'ਤੇ ਜੰਮ ਕੇ ਭੜਾਸ
ਸ਼੍ਰੋਮਣੀ ਅਕਾਲੀ ਦਲ ਅੱਜ ਆਪਣਾ 100ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। 14 ਦਸੰਬਰ, 1920 ਨੂੰ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਨ ਤੇ ਸਿੱਖਾਂ ਦੀ ਆਵਾਜ਼ ਬਣ ਕੇ ਭਾਈਚਾਰੇ ਦੇ ਮਸਲਿਆਂ ਨੂੰ ਉਭਾਰਨ ਲਈ ਇਸ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ। ਇਸ ਦੌਰਾਨ ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਪਹੁੰਚੇ। ਅਕਾਲੀ ਦਲ ਅੱਜ ਕਿਸਾਨਾਂ ਦੇ ਸਮਰਥਨ 'ਚ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਵੀ ਕਰ ਰਹੀ ਹੈ।ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ "ਕੇਂਦਰ ਸਰਕਾਰ ਨੂੰ ਵਿਵਾਦਪੂਰਨ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਸਰਕਾਰ ਦਾ ਮਤਲਬ ਹੈ ਜਨਤਾ ਲਈ ਕਾਨੂੰਨ ਬਣਾਉਣਾ ਤੇ ਜੇਕਰ ਜਨਤਾ ਨੂੰ ਕਾਨੂੰਨ ਪਸੰਦ ਹੀ ਨਹੀਂ ਹਨ ਤਾਂ ਕਾਨੂੰਨ ਬਣਾਉਣ ਦਾ ਕੀ ਫਾਇਦਾ। ਇਸ ਲਈ ਅੰਮ੍ਰਿਤਸਰ ਵਿੱਚ ਬੈਠੇ ਬੀਜੇਪੀ ਦੇ ਨੇਤਾਵਾਂ ਨੂੰ ਦਿੱਲੀ ਜਾ ਕੇ ਆਪਣੇ ਆਲਾ ਨੇਤਾਵਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਸਮੇਂ ਕੀ ਮਾਹੌਲ ਹੈ।"ਉਨ੍ਹਾਂ ਨੇ ਕਿਹਾ ਕਿ "ਜੇਕਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਹੁੰਦੇ ਤਾਂ ਅਜਿਹੇ ਕਾਨੂੰਨ ਕਦੇ ਨਹੀਂ ਬਣਾਉਂਦੇ। ਜੋ ਕਾਨੂੰਨ ਬਣਾਏ ਗਏ ਹਨ, ਉਸ ਤੋਂ ਕਿਸਾਨਾਂ ਨੂੰ ਨੁਕਸਾਨ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪਾਰਟੀ ਹੈ। ਅਕਾਲੀ ਦਲ ਕਿਸਾਨੀ ਅੰਦੋਲਨ ਵਿੱਚ ਪੂਰਾ ਸਮਰਥਨ ਕਰ ਰਹੀ ਹੈ।"
Tags :
Sukhbir Badal On Modi Today Amritsar Rally Sukhbir BADAL Live Rally Harsimrat Sharp Attack On Modi Harsimrat Vs Modi Amritsar Rally LIVE Today Kisan Protest Turn Into 19 Day Sukhbir Badal On Kheti Ordinance Sukhbir Badal Agriculture Ordinance 2020 Harsimrat Badal On Modi Farmers Protest Sad Sukhbir Harsimrat Sukhbir Badal Tractor Rally Sukhbir Badal Live Master Stroke ABP Sanjha News Farm Bills Harsimrat Kaur Abp Sanjha Farmer Bill Harsimrat Badal Punjabਪੰਜਾਬ
ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟ
ਹੋਰ ਵੇਖੋ
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement
Advertisement
ਟ੍ਰੈਂਡਿੰਗ ਟੌਪਿਕ
Advertisement