Paddy | Farmers | ਝੋਨੇ ਦੀ ਖ਼ਰੀਦ ਨੂੰ ਲੈਕੇ ਸੁਖਪਾਲ ਖਹਿਰਾ ਦਾ CM Maan ਨੂੰ ਵੱਡਾ ਸਵਾਲ? |Abp Sanjha
Paddy | Farmers | ਝੋਨੇ ਦੀ ਖ਼ਰੀਦ ਨੂੰ ਲੈਕੇ ਸੁਖਪਾਲ ਖਹਿਰਾ ਦਾ CM Maan ਨੂੰ ਵੱਡਾ ਸਵਾਲ? |Abp Sanjha
ਹਰਿਆਣਾ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਵੀਰਵਾਰ ਨੂੰ ਸਿਰਸਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਕਲਾਂ ਵਿੱਚ ਇੱਕ ਖੇਤ ਵਿੱਚ ਪਰਾਲੀ ਸਾੜਨ ਦੀ ਘਟਨਾ ਸਾਹਮਣੇ ਆਈ ਹੈ। ਕਿਸਾਨ ਆਗੂ ਲਖਵਿੰਦਰ ਔਲਖ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨਾ ਕਿਸਾਨ ਦੀ ਮਜਬੂਰੀ ਹੈ।
ਔਲਖ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਕੋਲ ਇੱਕ ਏਕੜ ਤੋਂ ਲੈ ਕੇ ਪੰਜ ਏਕੜ ਤੱਕ ਜ਼ਮੀਨ ਹੈ, ਉਨ੍ਹਾਂ ਕੋਲ ਟਰੈਕਟਰ ਜਾਂ ਹੋਰ ਛੋਟਾ ਸਾਮਾਨ ਹੈ, ਜੋ ਕਿ 35-40 ਹਾਊਸ ਪਾਵਰ ਦਾ ਹੈ। ਛੋਟੇ ਕਿਸਾਨਾਂ ਕੋਲ ਲੋੜੀਂਦੀਆਂ ਮਸ਼ੀਨਾਂ ਨਹੀਂ ਹਨ ਤੇ ਮੰਡੀਆਂ ਵਿੱਚ ਝੋਨਾ ਵੇਚਣ ਲਈ 5-7 ਦਿਨ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਬਣ ਗਿਆ ਹੈ।






















