Shambhu Border | ਆਹਮੋ-ਸਾਹਮਣੇ ਦੇਸ਼ ਦੇ ਜਵਾਨ ਤੇ ਕਿਸਾਨ, ਸਥਾਨਕ ਲੋਕ ਪ੍ਰੇਸ਼ਾਨ
Shambhu Border | ਆਹਮੋ-ਸਾਹਮਣੇ ਦੇਸ਼ ਦੇ ਜਵਾਨ ਤੇ ਕਿਸਾਨ, ਸਥਾਨਕ ਲੋਕ ਪ੍ਰੇਸ਼ਾਨ
ਕਿਸਾਨ ਅੰਦੋਲਨ ਕਾਰਨ ਆਵਾਜਾਈ ਹੋਈ ਬੰਦ
ਸ਼ੰਭੂ ਬਾਰਡਰ ਦੇ ਆਸ ਪਾਸ ਦੇ ਲੋਕਾਂ ਨੂੰ ਆ ਰਹੀ ਦਿੱਕਤ
ਘੱਗਰ ਵਿਚਲਾ ਕੱਚਾ ਰਸਤਾ ਬੰਦ ਹੋਣ ਦੀ ਚਿੰਤਾ
ਘੱਗਰ 'ਚ ਪਾਣੀ ਆਉਣ ਨਾਲ ਵੱਧ ਸਕਦੀਆਂ ਮੁਸ਼ਕਿਲਾਂ
ਕਿਸਾਨ ਅੰਦੋਲਨ ਕਾਰਨ ਦਿੱਲੀ-ਅੰਮ੍ਰਿਤਸਰ ਹਾਈਵੇਅ ਪਿਛਲੇ 4 ਮਹੀਨਿਆਂ ਤੋਂ ਬੰਦ ਹੈ।
ਹਰਿਆਣਾ ਅਤੇ ਪੰਜਾਬ ਦੀ ਸਰਹੱਦ ਨੂੰ ਵੱਖ ਕਰਨ ਵਾਲੀ ਘੱਗਰ ਦਰਿਆ ਦੇ ਇੱਕ ਕੰਢੇ ਕਿਸਾਨ ਖੜ੍ਹੇ ਹਨ
ਅਤੇ ਦੂਜੇ ਪਾਸੇ ਨੀਮ ਫ਼ੌਜੀ ਬਲ ਤੈਨਾਤ ਹੈ |
ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ |
ਇਸ ਦੌਰਾਨ ਸਥਾਨਕ ਲੋਕਾਂ ਨੂੰ ਰੋਜ਼ਾਨਾ ਕੰਮ-ਕਾਜ ਲਈ ਆਉਣ-ਜਾਣ ਵਾਸਤੇ ਘੱਗਰ ਦਰਿਆ ਦੇ ਕੰਢੇ
ਬਣੀਆਂ ਕੱਚੀਆਂ ਸੜਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ |
ਲੇਕਿਨ ਬੁਰੀ ਖ਼ਬਰ ਇਹ ਹੈ ਕਿ ਇਹ ਸੜਕਾਂ ਵੀ ਹੁਣ ਬੰਦ ਹੋਣ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵੱਧ ਗਈਆਂ ਹਨ।
ਤਸਵੀਰਾਂ ਅੰਬਾਲਾ ਦੀ ਸ਼ੰਭੂ ਸਰਹੱਦ ਨਾਲ ਲੱਗਦੀ ਕੱਚੀ ਸੜਕ ਦੀਆਂ ਹਨ
ਜੋ ਕਿ ਇਨ੍ਹੀਂ ਦਿਨੀਂ ਹਰਿਆਣਾ ਤੋਂ ਪੰਜਾਬ ਅਤੇ ਪੰਜਾਬ ਤੋਂ ਹਰਿਆਣਾ ਆਉਣ ਜਾਣ ਵਾਲੇ ਲੋਕਾਂ ਲਈ
ਕਿਸੇ Life Line ਤੋਂ ਘੱਟ ਨਹੀਂ ਹੈ।
ਪਰ ਹੁਣ ਮਾਨਸੂਨ ਦੀ ਆਮਦ ਨੇ ਆਮ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਕਿਉਂਕਿ ਪਿਛਲੇ ਸਾਲ ਵਾਂਗ ਜੇਕਰ ਮੀਂਹ ਤੇ ਪਹਾੜਾਂ ਦਾ ਪਾਣੀ ਘੱਗਰ ਦਰਿਆ ਵਿੱਚ ਆ ਜਾਂਦਾ ਹੈ ਤਾਂ
ਲੋਕਾਂ ਦੇ ਆਉਣ-ਜਾਣ ਦੇ ਇਹ ਕੁਝ ਰਸਤੇ ਵੀ ਬੰਦ ਹੋ ਜਾਣਗੇ।
ਹਰ ਰੋਜ਼ ਇਨ੍ਹਾਂ ਰਸਤਿਆਂ ਰਾਹੀਂ ਕੰਮ ’ਤੇ ਜਾਣ ਵਾਲੇ ਲੋਕ ਹੁਣ ਡਰਦੇ ਹਨ ਕਿ ਜੇਕਰ ਇਹ ਰਸਤਾ ਵੀ
ਬਰਸਾਤ ਜਾਂ ਘੱਗਰ ਦਰਿਆ ’ਚ ਪਾਣੀ ਆਉਣ ਕਾਰਨ ਬੰਦ ਹੋ ਗਿਆ ਤਾਂ ਉਹ ਆਪਣਾ ਕੰਮ ਕਿਵੇਂ ਕਰਨਗੇ।
ਅਜਿਹੇ ਚ ਉਨ੍ਹਾਂ ਕਿਸਾਨਾਂ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਮਸਲੇ ਦਾ ਹੱਲ ਕੀਤਾ ਜਾਵੇ
ਕਿਸਾਨਾਂ ਅਤੇ ਸਰਕਾਰ ਵਿਚਾਲੇ ਚੱਲ ਰਹੇ ਮਸਲੇ ਵਿਚਕਾਰ ਆਮ ਲੋਕ ਪਿਸਦੇ ਨਜ਼ਰ ਆ ਰਹੇ ਹਨ।
ਇਸ ਬਾਰੇ ਅਨਮ੍ਬਲਾ ਦੇ SP ਦਾ ਕਹਿਣਾ ਹੈ ਕਿ ਉਹ ਗਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਨ ਤੇ ਰਾਹ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹਨ