Private silos issue | 'AAP ਨੂੰ ਡਰ ਸਤਾਉਣ ਲੱਗਾ ਕੇ ਲੋਕਾਂ ਨੇ ਪਿੰਡਾਂ 'ਚ ਵੜਣ ਨਹੀਂ ਦੇਣਾ'
Private silos issue | 'AAP ਨੂੰ ਡਰ ਸਤਾਉਣ ਲੱਗਾ ਕੇ ਲੋਕਾਂ ਨੇ ਪਿੰਡਾਂ 'ਚ ਵੜਣ ਨਹੀਂ ਦੇਣਾ'
#Farmer #Privatesilos #silos #AAP #BJP #Punjab #Grainmarket #Balbirsinghrajewal #abpsanjha
ਕਿਸਾਨ ਲੀਡਰ ਰਾਜੇਵਾਲੇ ਮਾਨ ਅਤੇ ਮੋਦੀ ਸਰਕਾਰ 'ਤੇ ਖ਼ਾਸੇ ਔਖੇ ਹਨ,ਵਜ੍ਹਾ ਸਾਇਲੋਜ਼ ਬਾਰੇ ਹੋ ਰਹੇ ਫੈਸਲੇ , ਭਾਵੇਂ ਪੰਜਾਬ ਸਰਕਾਰ ਨੇ ਸਾਇਲੋਜ਼ (ਗੁਦਾਮਾਂ) ਨੂੰ ਮੰਡੀ ਯਾਰਡ (ਖਰੀਦ ਕੇਂਦਰ) ਐਲਾਨੇ ਜਾਣ ਵਾਲੇ ਹੁਕਮ ਵਾਪਸ ਲੈ ਲਏ ਹਨ ਪਰ ਕਿਸਾਨ ਲੀਡਰ ਮੁਤਾਬਿਕ ਇਹ ਸਿਰਫ ਚੋਣ ਸਟੰਟ ਹੈ, ਸਰਕਾਰ ਚੋਣਾਂ ਕਰਕੇ ਲੋਕਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਇਸ ਲਈ ਨੋਟਿਸ ਵਾਪਿਸ ਲੈ ਲਿਆ ਗਿਆ,ਪਰ ਬਲਬੀਰ ਸਿੰਘ ਰਾਜੇਵਾਲ ਨੇ ਹੁਣ ਲੋਕਾਂ ਨੂੰ ਚੌਕੰਨੇ ਰਹਿਣ ਦੀ ਅਪੀਲ ਕੀਤੀ ਹੈ |ਦੇਸ਼ ਦੇ 11 ਸੂਬਿਆਂ ਵਿਚ ਸਾਇਲੋਜ਼ ਬਣਾਏ ਗਏ ਹਨ ਜਿਨ੍ਹਾਂ ’ਚੋਂ ਮੱਧ ਪ੍ਰਦੇਸ਼ ਅਤੇ ਪੰਜਾਬ ਮੋਹਰੀ ਦੱਸੇ ਜਾ ਰਹੇ ਹਨ। ਕਿਸਾਨਾਂ ਨੂੰ ਖਦਸ਼ਾ ਹੈ ਕਿ ਕੇਂਦਰ ਸਰਕਾਰ ਕਾਰਪੋਰੇਟ ਨੂੰ ਸਾਇਲੋਜ਼ ਦੇ ਰੂਟ ਜ਼ਰੀਏ ਪੈਦਾਵਾਰ ਤੱਕ ਰਾਹ ਬਣਾਉਣਾ ਚਾਹੁੰਦੀ ਹੈ ਅਤੇ ਸਾਇਲੋਜ਼ ਦੀ ਉਸਾਰੀ ਮੌਜੂਦਾ ਮੰਡੀ ਪ੍ਰਬੰਧਾਂ ਵਿਚਲੇ ਰੁਜ਼ਗਾਰ ਨੂੰ ਖੋਹਣ ਵਾਲੀ ਹੈ। ਪੰਜਾਬ ਵਿਚ ਪਹਿਲਾ ਸਾਇਲੋ ਸਾਲ 2007-08 ਵਿਚ ਸਥਾਪਿਤ ਹੋਇਆ ਸੀ ਅਤੇ ਭਾਰਤ ਸਰਕਾਰ ਨੇ 2015 ਵਿਚ ਸਾਇਲੋਜ਼ ਵਾਸਤੇ ਨਵਾਂ ਐਕਸ਼ਨ ਪਲਾਨ ਵੀ ਤਿਆਰ ਕੀਤਾ ਸੀ। ਸਾਲ 2013 ਵਿਚ ਪਹਿਲੀ ਵਾਰ ਸਾਇਲੋਜ਼ ਨੂੰ ਮੰਡੀ ਯਾਰਡ ਐਲਾਨਿਆ ਗਿਆ ਸੀ।