Punjab Weather Update | ਰੈੱਡ ਅਲਰਟ 'ਤੇ ਪੰਜਾਬ, 4 ਦਿਨ ਹੋਰ ਪਵੇਗੀ ਹੱਡ ਚੀਰਵੀਂ ਠੰਢ
Punjab Weather Update | ਰੈੱਡ ਅਲਰਟ 'ਤੇ ਪੰਜਾਬ, 4 ਦਿਨ ਹੋਰ ਪਵੇਗੀ ਹੱਡ ਚੀਰਵੀਂ ਠੰਢ
#Punjab #WeatherUpdate #RedAlert #DenseFog #ColdWave #abpsanjha #abplive
ਇਸ ਦੇ ਨਾਲ ਹੀ ਠੰਢ ਤੇ ਧੁੰਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜਨਵਰੀ 2024 ਦੇ ਦਿਨ ਪਿਛਲੇ 10 ਸਾਲਾਂ ਵਿੱਚ ਸਭ ਤੋਂ ਠੰਢੇ ਰਹੇ ਹਨ। ਪੂਰਾ ਜਨਵਰੀ ਮਹੀਨਾ ਧੁੰਦ ਛਾਈ ਰਹੀ ਹੈ। ਇਸ ਤੋਂ ਇਲਾਵਾ ਤਾਪਮਾਨ ਵਿੱਚ ਵੀ ਭਾਰੀ ਗਿਰਾਵਟ ਰਹੀ।ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 5 ਜ਼ਿਲ੍ਹਿਆਂ 'ਚ ਅੱਜ ਵੀ ਮੌਸਮ ਬੇਹੱਦ ਖ਼ਰਾਬ ਰਹੇਗਾ। ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ ਤੇ ਲੁਧਿਆਣਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸਿਰਫ ਰੂਪਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 9 ਤੋਂ 11 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।






















