ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਪਹੁੰਚੀ ਵੱਡੀ ਗਿਣਤੀ 'ਚ ਸੰਗਤ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਪਹੁੰਚੀ ਵੱਡੀ ਗਿਣਤੀ 'ਚ ਸੰਗਤ
ਅੱਜ ਸਿੱਖ ਜਗਤ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਭਾਈਚਾਰੇ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਨੇ ਐਕਸ 'ਤੇ ਪੋਸਟ ਕਰਕੇ ਲਿਖਿਆ, "ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣ ਵਾਲੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ...ਆਪ ਜੀ ਨੇ ਧੁਰ ਕੀ ਬਾਣੀ ਦਾ ਅਮੁੱਲ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ... ਗੁਰੂ ਸਾਹਿਬ ਦੀ ਬਾਣੀ ਸਮੁੱਚੀ ਲੋਕਾਈ ਲਈ ਪ੍ਰੇਰਨਾਸ੍ਰੋਤ ਹੈ..."
ਗੁਰੂ ਸਾਹਿਬ ਦੇ ਮੁੱਢਲੇ ਜੀਵਨ ਬਾਰੇ ਸੰਖੇਪ 'ਚ ਜਾਣਕਾਰੀ
ਗੁਰੂ ਰਾਮਦਾਸ ਜੀ: ਗੁਰੂ ਰਾਮਦਾਸ(ਭਾਈ ਜੇਠਾ ਜੀ) ਜੀ ਦੇ ਪਿਤਾ ਦਾ ਨਾ ਸ੍ਰੀ ਹਰੀ ਦਾਸ ਅਤੇ ਮਾਤਾ ਦਾ ਨਾਂ ਦਇਆ ਕੌਰ ਹੈ। ਜਦੋਂ ਗੁਰੂ ਅਮਰਦਾਸ ਜੀ 1552 ਵਿੱਚ ਗੋਇੰਦਵਾਲ ਵਿੱਚ ਵਸ ਗਏ ਤਾਂ ਰਾਮ ਦਾਸ ਜੀ ਵੀ ਨਵੀਂ ਨਗਰੀ ਵਿੱਚ ਚਲੇ ਗਏ ਅਤੇ ਆਪਣਾ ਜ਼ਿਆਦਾਤਰ ਸਮਾਂ ਗੁਰੂ ਦੇ ਦਰਬਾਰ ਵਿੱਚ ਬਿਤਾਇਆ। 1553 ਵਿੱਚ ਰਾਮਦਾਸ ਜੀ ਨੇ ਗੁਰੂ ਅਮਰਦਾਸ ਦੀ ਛੋਟੀ ਪੁੱਤਰੀ ਬੀਬੀ ਭਾਨੀ ਨਾਲ ਵਿਆਹ ਕੀਤਾ।
ਉਨ੍ਹਾਂ ਦੇ ਤਿੰਨ ਪੁੱਤਰ ਹੋਏ ਸਨ ਬਾਬਾ ਸ਼੍ਰੀ ਪ੍ਰਿਥਵੀ ਚੰਦ, ਬਾਬਾ ਸ਼੍ਰੀ ਮਹਾਦੇਵ ਅਤੇ ਬਾਬਾ ਸ਼੍ਰੀ ਅਰਜਨ ਦੇਵ ਜੀ। ਸਿੱਖ ਧਰਮ ਦੇ ਪਹਿਲੇ ਦੋ ਗੁਰੂਆਂ ਵਾਂਗ ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਦੀ ਚੋਣ ਕਰਨ ਦੀ ਬਜਾਏ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਭਾਈ ਜੇਠਾ ਦੀ ਸੇਵਾ ਨਿਰਸਵਾਰਥ ਸ਼ਰਧਾ ਅਤੇ ਗੁਰੂ ਦੇ ਹੁਕਮਾਂ ਦੀ ਅਟੁੱਟ ਆਗਿਆਕਾਰੀ ਕਾਰਨ ਉਨ੍ਹਾਂ ਦਾ ਨਾਮ ਰਾਮ ਰੱਖਿਆ। “ਦਾਸ ਜਾਂ ਪਰਮਾਤਮਾ ਦਾ ਸੇਵਕ।