(Source: ECI/ABP News/ABP Majha)
Junior Sidhu Moosewala| 'IVF ਵਾਲੇ ਕੇਂਦਰ ਦੇ ਕਾਨੂੰਨ ਪੇਰੇਂਟ 'ਤੇ ਨਹੀਂ ਹੁੰਦੇ ਲਾਗੂ'-ਮਾਪਿਆਂ ਨੂੰ ਵੱਡੀ ਰਾਹਤ !
Junior Sidhu Moosewala| 'IVF ਵਾਲੇ ਕੇਂਦਰ ਦੇ ਕਾਨੂੰਨ ਪੇਰੇਂਟ 'ਤੇ ਨਹੀਂ ਹੁੰਦੇ ਲਾਗੂ'-ਮਾਪਿਆਂ ਨੂੰ ਵੱਡੀ ਰਾਹਤ !
#IVF #moosewala #sidhumoosewala #Balkaursingh #Charankaur #parents #sidhumape #moosewalabrother #CMMann #BhagwantMann #Rajawarring #Partapbajwa #abpsanjha #abplive
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੱਡਾ ਖੁਲਾਸਾ ਕੀਤਾ ਹੈ। ਫੂਲਕਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਜੋ ਸਾਲ 2021 'ਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਬਣਾਇਆ ਹੈ ਇਹ ਪੇਰੇਂਟ 'ਤੇ ਲਾਗੂ ਨਹੀਂ ਹੁੰਦਾ ਹੈ। ਸੀਨੀਅਰ ਵਕੀਲ ਫੂਲਕਾ ਨੇ ਕਿਹਾ ਕਿ ਇਹ ਕਾਨੂੰਨ ਸਿਰ ਕਲੀਨਿਕਲ 'ਤੇ ਹੀ ਲਾਗੂ ਹੁੰਦਾ ਹੈ। ਕਿ ਕੋਈ ਵੀ ਕਲੀਨਿਕਲ ਵਾਲਾ 21 ਸਾਲ ਤੋਂ ਘੱਟ ਅਤੇ 50 ਸਾਲ ਦੀ ਉਮਰ ਤੋਂ ਵੱਧ ਔਰਤ ਨੂੰ IVF ਤਕਨੀਕ ਨਾ ਦੇਵੇ। ਇਸ ਸਾਫ਼ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਇਹ ਐਕਟ ਪਰਿਵਾਰ 'ਤੇ ਲਾਗੂ ਨਹੀਂ ਹੁੰਦਾ ਅਜਿਹੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਮੂਸੇਵਾਲਾ ਦੇ ਮਾਪਿਆਂ ਨੂੰ ਬਿਨ੍ਹਾ ਵਜ੍ਹਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਹੱਕ ਹੈ ਕਿ ਉਹ ਮੂਸੇਵਾਲਾ ਦੇ ਪਰਿਵਾਰ ਤੋਂ ਸਵਾਲ ਜਵਾਬ ਕਰੇ। ਫੂਲਕਾ ਨੇ ਕਿਹਾ ਭਾਰਤ ਦੇ ਕਈ ਜੋੜੇ ਹਨ ਜੋ IVF ਤਕਨੀਕ ਦੀ ਵਰਤੋਂ ਲਈ ਵਿਦੇਸ਼ ਜਾਂਦੇ ਹਨ। ਅਤੇ ਆਪਣਾ ਇਲਾਜ ਕਰਵਾ ਕੇ ਵਾਪਸ ਭਾਰਤ ਆ ਜਾਂਦੇ ਹਨ। ਇਹ ਕਾਨੂੰਨ ਸਿਰਫ਼ ਕਲੀਨਿਕਲ ਵਾਲਿਆਂ ਲਈ ਹੀ ਬਣਾਇਆ ਗਿਆ ਹੈ।