Salute to SP Oberoi | ਡਾ. ਓਬਰਾਏ ਦੇ ਯਤਨਾਂ ਸਦਕਾ ਫਾਂਸੀ ਤੋਂ ਬਚੇ 3 ਪੰਜਾਬੀ,ਪੰਜਾਬ ਪਰਤੇ
Salute to SP Oberoi | ਡਾ. ਓਬਰਾਏ ਦੇ ਯਤਨਾਂ ਸਦਕਾ ਫਾਂਸੀ ਤੋਂ ਬਚੇ 3 ਪੰਜਾਬੀ,ਪੰਜਾਬ ਪਰਤੇ
ਡਾ. ਓਬਰਾਏ ਦੇ ਯਤਨਾਂ ਸਦਕਾ ਫਾਂਸੀ ਤੋਂ ਬਚੇ 3 ਪੰਜਾਬੀ,ਪੰਜਾਬ ਪਰਤੇ
ਸੁਡਾਨ ਦੇ ਨੌਜਵਾਨ ਦੇ ਕਤਲ ਮਾਮਲੇ 'ਚ ਹੋਈ ਸੀ ਫ਼ਾਂਸੀ ਦੀ ਸਜ਼ਾ
ਦੁਬਈ ਅਦਾਲਤ ਨੇ ਈਦ ਮੌਕੇ ਦਿੱਤੀ ਰਿਹਾਈ
ਪੰਜਾਬ ਪਰਤੇ ਤਿੰਨੋਂ ਨੌਜਵਾਨ
ਲੁਧਿਆਣਾ ਦਾ ਸੁਖਵੀਰ ਸਿੰਘ ਪਰਤਿਆ ਪੰਜਾਬ
ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਦੀ ਹੋ ਚੁੱਕੀ ਹੈ ਵਤਨ ਵਾਪਸੀ
ਬੰਗਾ ਦੇ ਜਤਿੰਦਰ ਕੁਮਾਰ ਦੀ ਹੋ ਚੁੱਕੀ ਹੈ ਵਤਨ ਵਾਪਸੀ
ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਤਿੰਨ ਪੰਜਾਬੀ ਨੌਜਵਾਨ ਫ਼ਾਂਸੀ ਦੇ ਤਖਤੇ ਤੋਂ ਬਚ ਕੇ ਵਤਨ ਭਾਰਤ ਪਰਤ ਆਏ ਹਨ |
ਦੁਬਈ ਚ ਫਾਂਸੀ ਦੀ ਸਜ਼ਾ ਮੁਆਫ਼ ਹੋਣ ਤੋਂ ਬਾਅਦ ਲੁਧਿਆਣਾ ਦਾ ਨੌਜਵਾਨ ਸੁਖਵੀਰ ਸਿੰਘ ਅੱਜ ਵਤਨ ਪਰਤ ਆਇਆ ਹੈ।
ਮੌਤ ਦੇ ਮੂੰਹ ਤੋਂ ਬਚ ਕੇ ਆਇਆ ਸੁਖਵੀਰ ਸਿੰਘ 9 ਸਾਲਾਂ ਬਾਅਦ ਜਿਵੇਂ ਹੀ ਮਾਪਿਆਂ ਨੂੰ ਮਿਲਿਆ
ਤਾਂ ਭਾਵੁਕਤਾਪੂਰਨ ਮਾਹੌਲ ਬਣ ਗਿਆ ਤੇ ਜਿਸਨੇ ਵੀ ਇਸ ਮੁਲਾਕਾਤ ਨੂੰ ਵੇਖਿਆ
ਹਰ ਕੋਈ ਭਾਵੁਕ ਹੁੰਦਾ ਨਜ਼ਰ ਆਇਆ |
ਜ਼ਿਕਰ ਏ ਖ਼ਾਸ ਹੈ ਕਿ ਸਾਲ 2018 ਵਿਚ ਦੁਬਈ ਚ ਤਿੰਨ ਪੰਜਾਬੀ ਨੌਜਵਾਨ ਲੁਧਿਆਣਾ ਸੁਖਵੀਰ ਸਿੰਘ,ਅੰਮ੍ਰਿਤਸਰ ਗੁਰਪ੍ਰੀਤ ਸਿੰਘ ਅਤੇ ਬੰਗਾ ਜਤਿੰਦਰ ਕੁਮਾਰ
ਸੁਡਾਨ ਦੇਸ਼ ਨਾਲ ਸੰਬੰਧਿਤ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫ਼ੜੇ ਗਏ ਸਨ
ਅਦਾਲਤ ਵੱਲੋਂ ਉਕਤ ਤਿੰਨਾਂ ਨੌਜਵਾਨਾਂ ਨੂੰ ਪਹਿਲਾਂ 25-25 ਸਾਲ ਦੀ ਸਜ਼ਾ ਸੁਣਾਈ ਗਈ
ਤੇ ਬਾਅਦ ਚ ਸਜ਼ਾ ਨੂੰ ਫਾਂਸੀ ਵਿੱਚ ਤਬਦੀਲ ਕਰ ਦਿੱਤਾ ਗਿਆ
ਜਿਸ ਉਪਰੰਤ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ
ਨਾਲ ਸੰਪਰਕ ਕਰਕੇ ਮਦਦ ਦੀ ਅਪੀਲ ਕੀਤੀ |
ਪਰਿਵਾਰ ਮੁਤਾਬਕ ਡਾ. ਓਬਰਾਏ ਦੇ ਯਤਨਾਂ ਸਦਕਾ ਤਿੰਨੋ ਨੌਜਵਾਨ ਫਾਂਸੀ ਦੀ ਸਜ਼ਾ ਤੋਂ ਬਚ ਗਏ
ਗੁਰਪ੍ਰੀਤ ਸਿੰਘ ਅਤੇ ਜਤਿੰਦਰ ਕੁਮਾਰ ਦੀ ਪਹਿਲਾਂ ਹੀ ਵਤਨ ਵਾਪਸੀ ਹੋ ਚੁੱਕੀ ਹੈ
ਤੇ ਅੱਜ ਸੁਖਵੀਰ ਸਿੰਘ ਵੀ ਵਤਨ ਪਰਤ ਆਇਆ ਹੈ |
ਸੁਖਵੀਰ ਸਿੰਘ ਤੇ ਉਸਦੇ ਪਰਿਵਾਰ ਲਈ ਡਾ. ਓਬਰਾਏ ਮਸੀਹਾ ਬਣ ਗਏ ਹਨ |
ਜਿਸ ਤੋਂ ਬਾਅਦ ਪਰਿਵਾਰ ਨੇ ਦੁਆਵਾਂ ਦਿੰਦੇ ਹੋਏ ਡਾ. ਓਬਰਾਏ ਦਾ ਧੰਨਵਾਦ ਕੀਤਾ |