ਵੱਡੀ ਖਬਰ! ਨਾਭਾ 'ਚ SBI ਬੈਂਕ ਦੇ ATM ਨੂੰ ਪਾੜ ਲੁੱਟੇ 14 ਲੱਖ 76,000 ਰੁਪਏ, ਮੁਲਜ਼ਮ ਫਰਾਰ
ਨਾਭਾ 'ਚ ਬੇਖੌਫ਼ ਲੁਟੇਰੇ, ATM ਤੋੜ ਕੀਤੀ ਲੁੱਟ
ਕਰੀਬ 15 ਲੱਖ ਕੈਸ਼ ਲੈ ਕੇ ਹੋਏ ਫਰਾਰ
ਕਾਰ 'ਚ ਆਏ ਸਨ ਲੁਟੇਰੇ, CCTV 'ਚ ਕੈਦ ਤਸਵੀਰਾਂ
ਵੀਓ- ਨਾਭਾ ਦੇ ਪਿੰਡ ਗੁਰਦਿੱਤਪੁਰਾ ਚ ATM ਕੱਟ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ..ਜਾਣਕਾਰੀ ਮੁਤਾਬਕ ਲੁਟੇਰੇ ਗੈਸ ਕਟਰ ਨਾਲ ਏਟੀਐਮ ਤੋੜ ਕਰੀਬ 15 ਲੱਖ ਕੈਸ਼ ਲੈਕੇ ਫਰਾਰ ਹੋ ਗਏ ਨੇ...ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਸੀਸੀਟੀਵੀ ਚ ਕੈਦ ਹੋਏ ਨੇ...ਤਸਵੀਰਾਂ ਚ ਨਜ਼ਰ ਆ ਰਿਹਾ ਕਿ ਲੁਟੇਰੇ ਕੈਸ਼ ਲੁੱਟਣ ਤੋਂ ਬਾਅਦ ਗੱਡੀ ਰਾਹੀਂ ਫਰਾਰ ਹੋ ਜਾਂਦੇ ਨੇ....ਤਿੰਨ ਸ਼ਾਤਰ ਚੋਰ ਵੱਲੋਂ ਕਰੀਬ ਅੱਧਾ ਘੰਟੇ ਦੇ ਅੰਦਰ-ਅੰਦਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ....ਫਿਲਹਾਲ ਪੁਲਿਸ ਹੋਰ ਸੀਸੀਟੀਵ ਖੰਗਾਲ ਲੁਟੇਰਿਆਂ ਦੀ ਤਲਾਸ਼ ਚ ਜੁਟੀ ਹੈ...ਉਧਰ ਲੁੱਟ ਦੀ ਵਾਰਦਾਤ ਨੂੰ ਲੈਕੇ ਪਿੰਡ ਦੇ ਲੋਕਾਂ ਚ ਰੋਸ ਪਾਇਆ ਜਾ ਰਿਹਾ






















