US Deportation: ਡਿਪੋਰਟ ਹੋਏ ਭਾਰਤੀਆਂ ਲਈ ਕੈਦੀਆਂ ਵਾਲੀਆਂ ਬੱਸਾਂ ਕਿਉਂ ? |abp sanjha|
US Deportation: ਡਿਪੋਰਟ ਹੋਏ ਭਾਰਤੀਆਂ ਲਈ ਕੈਦੀਆਂ ਵਾਲੀਆਂ ਬੱਸਾਂ ਕਿਉਂ ? |abp sanjha|
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਜਹਾਜ਼ ਸੀ-17 ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਗਿਆ। ਜਹਾਜ਼ ਨੂੰ ਠੀਕ ਦੁਪਹਿਰ 2:15 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਏਵੀਏਸ਼ਨ ਕਲੱਬ ਵੱਲ ਉਤਾਰਿਆ ਗਿਆ। ਜਹਾਜ਼ ਵਿੱਚ 104 ਭਾਰਤੀ ਸਵਾਰ ਸਨ। ਉਨ੍ਹਾਂ ਸਾਰਿਆਂ ਨੂੰ ਹੱਥਕੜੀ ਲਾ ਕੇ ਅਮਰੀਕੀ ਫੌਜ ਦੀ ਨਿਗਰਾਨੀ ਹੇਠ ਭੇਜਿਆ ਗਿਆ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਾਰੇ ਭਾਰਤੀਆਂ ਨੂੰ ਹੱਥਾਂ ਵਿੱਚ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਜਹਾਜ਼ ਵਿੱਚ ਲਿਆਂਦਾ ਗਿਆ। ਹਾਲਾਂਕਿ, ਅਮਰੀਕੀ ਸਰਕਾਰ ਦੁਆਰਾ ਅਜਿਹਾ ਕਿਉਂ ਕੀਤਾ ਗਿਆ, ਇਹ ਇੱਕ ਵੱਡਾ ਸਵਾਲ ਹੈ। ਭਾਰਤ ਸਰਕਾਰ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ।






















