ਪੜਚੋਲ ਕਰੋ
ਸ਼ੰਭੂ ਬਾਰਡਰ ਨੇੜੇ ਅੰਬਾਲਾ ਜਾਣ ਲਈ ਪਿੰਡ ਵਾਸੀਆਂ ਨੂੰ ਆ ਰਹੀ ਦਿੱਕਤ
ਸ਼ੰਭੂ ਬਾਰਡਰ ਦੇ ਨੇੜੇ ਪੈਂਦੇ ਪਿੰਡਾਂ ਦੇ ਵਾਸੀਆਂ ਨੇ ਦਿੱਤਾ ਮੰਗ ਪੱਤਰ
ਕਿਸਾਨ ਆਗੂਆਂ ਨੂੰ ਰਸਤਾ ਖੋਲਣ ਲਈ ਦਿੱਤਾ ਮੰਗ ਪੱਤਰ
ਮੀਂਹ ਦੇ ਮੋਸਮ 'ਚ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ
ਰੋਜ਼ਮਰਾ ਦੇ ਕੰਮਾਂ ਲਈ ਦਿੱਕਤ ਆ ਰਹੀ ਪੇਸ਼
ਸ਼ੰਭੂ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਧਰਨਾ ਦੇ ਰਹੀਆਂ ਹਨ ਅਤੇ ਸਥਾਨਕ ਪਿੰਡ ਵਾਸੀਆਂ ਦੇ ਵੱਲੋਂ ਇਕੱਠਾ ਹੋ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰ ਕਿਸਾਨ ਆਗੂਆਂ ਨੂੰ ਬੇਨਤੀ ਪੱਤਰ ਦਿੱਤਾ ਗਿਆ। ਕਾਫੀ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਆਸ ਪਾਸ ਦੇ ਡੇਢ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਜਿਨਾਂ ਦਾ ਸੰਪਰਕ ਅੰਬਾਲਾ ਸ਼ਹਿਰ ਨਾਲ ਸੀ। ਕਿਉਂਕਿ ਸਿਹਤ ਸਹੂਲਤਾਂ ਹੋਣ ਜਾਂ ਫਿਰ ਹੋਰ ਕੋਈ ਮੁਢਲੀ ਸਹੂਲਤ ਜੋ ਅੰਬਾਲਾ ਸ਼ਹਿਰ ਨਾਲ ਜੁੜੀ ਹੋਈ ਸੀ ਉਹ ਸਭ ਪ੍ਰਭਾਵਿਤ ਹੋਈਆਂ ਹਨ।
ਹੋਰ ਵੇਖੋ






















