ਪੜਚੋਲ ਕਰੋ
Japan Volcano Eruption: ਜਾਪਾਨ ਦੇ Sakurajima ਜਵਾਲਾਮੁਖੀ ਫਟਿਆ, ਪੰਜਵੇਂ ਪੱਧਰ ਦੀ ਚਿਤਾਵਨੀ ਜਾਰੀ
ਟੋਕੀਓ: ਜਾਪਾਨ ਦੇ ਕਿਊਸ਼ੂ ਟਾਪੂ 'ਤੇ ਸਥਿਤ ਸਾਕੁਰਾਜੀਮਾ ਜਵਾਲਾਮੁਖੀ ਇੱਕ ਵਾਰ ਫਿਰ ਖਤਰਨਾਕ ਰੂਪ ਨਾਲ ਫਟ ਗਿਆ ਹੈ। ਐਤਵਾਰ ਨੂੰ ਇਸ ਜਵਾਲਾਮੁਖੀ 'ਚ ਲਾਵਾ ਫਟਣ ਤੋਂ ਬਾਅਦ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਜਵਾਲਾਮੁਖੀ ਫਟਣ ਦੇ ਮੱਦੇਨਜ਼ਰ ਉੱਚ ਪੱਧਰੀ ਅਲਰਟ ਲੈਵਲ 5 ਜਾਰੀ ਕੀਤਾ ਗਿਆ ਹੈ। ਇਸ ਧਮਾਕੇ ਕਾਰਨ ਜਾਪਾਨੀ ਅਧਿਕਾਰੀਆਂ ਦਾ ਤਣਾਅ ਵੀ ਵਧ ਗਿਆ ਹੈ ਕਿਉਂਕਿ ਇਸ ਤੋਂ ਕੁਝ ਕਿਲੋਮੀਟਰ ਦੂਰ ਇੱਕ ਪ੍ਰਮਾਣੂ ਰਿਐਕਟਰ ਮੌਜੂਦ ਹੈ।
ਹੋਰ ਵੇਖੋ






















