ਪੜਚੋਲ ਕਰੋ
Arshdeep Singh ਨੇ ਪਹਿਲੇ T20I 'ਚ ਦਿਖਾਇਆ ਦਮ, ਇੱਕ ਓਵਰ 'ਚ South Africa ਦੀਆਂ 3 ਵਿਕਟਾਂ ਸੁੱਟੀਆਂ
IND vs SA Live: ਤਿਰੂਵਨੰਤਪੁਰਮ ਵਿੱਚ ਜਿਵੇਂ ਹੀ ਮੈਚ (India vs South Africa 1st T20) ਸ਼ੁਰੂ ਹੋਇਆ, Arshdeep Singh ਨੇ ਦਹਿਸ਼ਤ ਪੈਦਾ ਕਰ ਦਿੱਤੀ, ਉਸਨੇ ਆਪਣੀ ਪਾਰੀ ਦੇ ਪਹਿਲੇ ਅਤੇ ਦੂਜੇ ਓਵਰ ਵਿੱਚ 3 ਵਿਕਟਾਂ ਲਈਆਂ ਅਤੇ ਦੱਖਣੀ ਅਫਰੀਕਾ ਦੇ ਸਿਖਰਲੇ ਕ੍ਰਮ ਨੂੰ ਤੋੜ ਕੇ ਰੱਖ ਦਿੱਤਾ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲੇ ਟੀ-20 ਮੈਚ 'ਚ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੀਪਕ ਚਾਹਰ ਨੇ ਪਹਿਲੇ ਹੀ ਓਵਰ 'ਚ ਟੇਂਬਾ ਬਾਵੁਮਾ ਨੂੰ ਆਊਟ ਕਰਕੇ ਚੰਗੀ ਸ਼ੁਰੂਆਤ ਕੀਤੀ ਪਰ ਅਗਲੇ ਓਵਰ ਅਤੇ ਅਰਸ਼ਦੀਪ ਸਿੰਘ ਦੇ ਪਹਿਲੇ ਓਵਰ 'ਚ ਦੱਖਣੀ ਅਫਰੀਕਾ ਦੀ ਚੋਟੀ ਦੀ ਬੱਲੇਬਾਜ਼ੀ ਢਹਿ-ਢੇਰੀ ਕਰ, ਪਹਿਲੇ ਓਵਰ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ।
ਹੋਰ ਵੇਖੋ






















