Viral Video: ਪਰਿਵਾਰ ਨੇ ਮੈਚ ਦੇਖਣ ਲਈ ਰੋਕ ਦਿੱਤਾ ਅੰਤਿਮ ਸੰਸਕਾਰ, ਵੀਡੀਓ ਸਾਹਮਣੇ ਆਉਣ 'ਤੇ ਮੱਚਿਆ ਬਵਾਲ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਨੂੰ ਇਸ ਲਈ ਰੋਕ ਦਿੱਤਾ ਕਿਉਂਕਿ ਟੀਵੀ ਉੱਤੇ ਰੋਮਾਂਚਕ ਮੈਚ ਚੱਲ ਰਿਹਾ ਸੀ। ਇਹ ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਦੀਆਂ...

Viral Video: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਕਈ ਵਾਰ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ, ਜੋ ਕਿ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ। ਅਜਿਹੇ ਹੀ ਇੱਕ ਵੀਡੀਓ ਨੇ ਹੰਗਾਮਾ ਮੱਚਾ ਦਿੱਤਾ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਪਰਿਵਾਰ ਨੇ ਆਪਣੇ ਪਿਆਰੇ ਦੀਆਂ ਅੰਤਿਮ ਰਸਮਾਂ ਸਿਰਫ਼ ਇਸ ਲਈ ਰੋਕ ਦਿੱਤੀਆਂ ਕਿਉਂਕਿ ਸਾਹਮਣੇ ਇੱਕ ਰੋਮਾਂਚਕ ਮੈਚ ਚੱਲ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੱਖਣੀ ਅਮਰੀਕਾ ਦਾ ਹੈ। ਜਿੱਥੇ ਇੱਕ ਪਰਿਵਾਰ ਨੇ ਆਪਣੇ ਪਿਆਰੇ ਦੀਆਂ ਅੰਤਿਮ ਰਸਮਾਂ ਦਿੱਤੀਆਂ ਅਤੇ ਮਜ਼ੇ ਦੇ ਨਾਲ ਸਾਰੇ ਜਣੇ ਟੀਵੀ ਉੱਤੇ ਮੈਚ ਦੇਖਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ 'ਤੇ ਲੋਕ ਪਰਿਵਾਰ ਦੀ ਤਾਰੀਫ ਕਰ ਰਹੇ ਹਨ।
ਪਰਿਵਾਰ ਨੇ ਮੈਚ ਦੇਖਣ ਲਈ ਅੰਤਿਮ ਸੰਸਕਾਰ ਰੋਕ ਦਿੱਤਾ
ਇਹ ਘਟਨਾ ਦੱਖਣੀ ਅਮਰੀਕਾ ਦੇ ਚਿਲੀ 'ਚ ਵਾਪਰੀ ਹੈ। ਜਾਣਕਾਰੀ ਮੁਤਾਬਕ ਇਕ ਪਰਿਵਾਰ ਨੇ ਫੁੱਟਬਾਲ ਮੈਚ ਦੇਖਣ ਲਈ ਅੰਤਿਮ ਸੰਸਕਾਰ ਰੋਕਿਆ। ਇਸ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇੰਟਰਨੈੱਟ 'ਤੇ ਕਈ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।
ਵਾਇਰਲ ਹੋ ਰਹੀ ਕਲਿੱਪ ( clip going viral) ਵਿੱਚ, ਪਰਿਵਾਰ ਅਤੇ ਰਿਸ਼ਤੇਦਾਰ ਜੋ ਕਿ ਇੱਕ ਤਾਬੂਤ ਜਿਸ ਵਿੱਚ ਮ੍ਰਿਤਕ ਦੇਹ ਪਈ ਹੈ ਉਸਦੇ ਕੋਲ ਬੈਠੇ ਹੋਏ ਨਜ਼ਰ ਆ ਰਹੇ ਹਨ। ਜਦੋਂ ਕਿ ਚਿਲੀ ਅਤੇ ਪੇਰੂ ਵਿਚਕਾਰ ਫੁੱਟਬਾਲ ਮੈਚ ਸਾਹਮਣੇ ਇੱਕ ਵੱਡੀ ਸਕਰੀਨ ਉੱਤੇ ਦੇਖਦੇ ਹੋਏ ਨਜ਼ਰ ਆ ਰਹੇ ਹਨ। ਮੋਰੋਕੋ ਵਰਲਡ ਨਿਊਜ਼ ਦੇ ਅਨੁਸਾਰ, ਤਾਬੂਤ ਨੂੰ ਫੁੱਲਾਂ ਅਤੇ ਫੁੱਟਬਾਲ ਖਿਡਾਰੀਆਂ ਦੀਆਂ ਜਰਸੀ ਨਾਲ ਸਜਾਇਆ ਗਿਆ ਹੈ।
ਤਾਬੂਤ ਦੇ ਨੇੜੇ ਪ੍ਰਾਰਥਨਾ ਕਮਰੇ ਵਿੱਚ ਇੱਕ ਪੋਸਟਰ 'ਤੇ ਲਿਖਿਆ ਸੀ, "ਅੰਕਲ ਫੈਨਾ, ਤੁਸੀਂ ਸਾਨੂੰ ਜੋ ਵੀ ਖੁਸ਼ੀ ਦੇ ਪਲ ਦਿੱਤੇ ਹਨ ਉਨ੍ਹਾਂ ਦੇ ਲਈ ਧੰਨਵਾਦ। ਅਸੀਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੇ।"
Chile 🇨🇱: During a funeral that happened at the same time as a Chile vs. Peru Copa America match, the family paused the service to watch the game on a big screen in the prayer room. They even decorated the coffin with player jerseys for good luck. 😆
— Tom Valentino (@TomValentinoo) June 23, 2024
pic.twitter.com/0KP7qpHh6d
ਵੀਡੀਓ 'ਤੇ ਪ੍ਰਤੀਕਿਰਿਆ
ਵੀਡੀਓ ਨੂੰ ਇਕ ਯੂਜ਼ਰ ਟੌਮ ਵੈਲੇਨਟੀਨੋ ਨੇ ਐਕਸ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਇਕ ਪਰਿਵਾਰ ਨੇ ਚਿਲੀ ਅਤੇ ਪੇਰੂ ਵਿਚਾਲੇ ਫੁੱਟਬਾਲ ਮੈਚ ਦੇਖਣ ਲਈ ਅੰਤਿਮ ਸੰਸਕਾਰ ਨੂੰ ਰੋਕ ਦਿੱਤਾ। ਪਰਿਵਾਰ ਪ੍ਰਾਰਥਨਾ ਰੂਮ 'ਚ ਵੱਡੀ ਸਕ੍ਰੀਨ 'ਤੇ ਮੈਚ ਦੇਖ ਰਿਹਾ ਹੈ। ਉਨ੍ਹਾਂ ਨੇ ਤਾਬੂਤ ਨੂੰ ਵੀ ਸਜਾਇਆ ਹੈ। ਇਸ ਵੀਡੀਓ 'ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਇੱਕ ਯੂਜ਼ਰ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਉਹ ਸਾਰੇ ਉਸਦੇ ਨਾਲ ਆਖਰੀ ਗੇਮ ਦੇਖ ਰਹੇ ਹਨ। ਤੁਸੀਂ ਤਾਬੂਤ 'ਤੇ ਟਰਾਫੀਆਂ ਅਤੇ ਜਰਸੀ ਦੇਖ ਸਕਦੇ ਹੋ।" ਇਕ ਹੋਰ ਨੇ ਲਿਖਿਆ, "ਮੈਨੂੰ ਉਮੀਦ ਹੈ ਕਿ ਜਦੋਂ ਮੇਰੀ ਮੌਤ ਹੋਵੇਗੀ ਤਾਂ ਮੇਰਾ ਪਰਿਵਾਰ ਵੀ ਅਜਿਹਾ ਹੀ ਕਰੇਗਾ।" ਇੱਕ ਤੀਜੇ ਵਿਅਕਤੀ ਨੇ ਟਿੱਪਣੀ ਕੀਤੀ, "1000% ਇਹੀ ਉਹ ਚਾਹੁੰਦਾ ਸੀ।" ਇੱਕ ਯੂਜ਼ਰ ਨੇ ਲਿਖਿਆ ਹੈ, "ਉਹ ਉਸਦੇ ਨਾਲ ਆਖਰੀ ਮੈਚ ਦੇਖ ਕੇ ਉਸਨੂੰ ਸ਼ਰਧਾਂਜਲੀ ਦੇ ਰਹੇ ਹਨ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
