ਪੜਚੋਲ ਕਰੋ

Mahindra ਨੇ ਇਨ੍ਹਾਂ ਕਾਰਾਂ 'ਤੇ 3 ਲੱਖ ਦਾ ਦਿੱਤਾ ਡਿਸਕਾਊਂਟ, ਮੌਕਾ ਸਿਰਫ 31 ਦਸੰਬਰ ਤੱਕ

Mahindra year end discount: ਨਵੀਂ ਕਾਰਾਂ ਖਰੀਦਣ ਲਈ ਦਸੰਬਰ ਦਾ ਮਹੀਨਾ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਸਮੇਂ, ਕਾਰ ਕੰਪਨੀਆਂ ਆਪਣੇ ਸਟਾਕ ਨੂੰ ਕਲੀਅਰ ਕਰਨ ਲਈ ਸਭ ਤੋਂ ਵਧੀਆ ਡਿਸਕਾਊਂਟ ਦੀ ਪੇਸ਼ਕਸ਼

Mahindra year end discount: ਨਵੀਂ ਕਾਰਾਂ ਖਰੀਦਣ ਲਈ ਦਸੰਬਰ ਦਾ ਮਹੀਨਾ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਸਮੇਂ, ਕਾਰ ਕੰਪਨੀਆਂ ਆਪਣੇ ਸਟਾਕ ਨੂੰ ਕਲੀਅਰ ਕਰਨ ਲਈ ਸਭ ਤੋਂ ਵਧੀਆ ਡਿਸਕਾਊਂਟ ਦੀ ਪੇਸ਼ਕਸ਼ ਕਰਦੀਆਂ ਹਨ। ਇਸ ਸਮੇਂ ਕਾਰ ਕੰਪਨੀਆਂ ਗਾਹਕਾਂ ਨੂੰ ਲੱਖਾਂ ਰੁਪਏ ਦਾ ਡਿਸਕਾਊਂਟ ਦੇ ਰਹੀਆਂ ਹਨ। ਇਸ ਮਹੀਨੇ ਮਹਿੰਦਰਾ ਨੇ ਵੀ ਆਪਣੇ ਵਾਹਨਾਂ 'ਤੇ ਬੰਪਰ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਹੈ ਜੋ ਸਿਰਫ 31 ਦਸੰਬਰ ਤੱਕ ਲਾਗੂ ਰਹੇਗੀ। ਆਓ ਜਾਣਦੇ ਹਾਂ ਕਿਸ ਮਾਡਲ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

ਮਹਿੰਦਰਾ XUV400

ਜੇਕਰ ਤੁਸੀਂ ਇਸ ਮਹੀਨੇ ਮਹਿੰਦਰਾ XUV400 ਨੂੰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਸ ਗੱਡੀ 'ਤੇ 3.1 ਲੱਖ ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ। ਇਹ ਛੋਟ XUV400 ਦੇ ਟਾਪ-ਸਪੈਕ EL Pro ਵੇਰੀਐਂਟ 'ਤੇ ਹੀ ਦਿੱਤੀ ਜਾ ਰਹੀ ਹੈ। ਮਹਿੰਦਰਾ XUV400 ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 16.74 ਲੱਖ ਰੁਪਏ ਤੋਂ 17.69 ਲੱਖ ਰੁਪਏ ਤੱਕ ਹੈ। ਇਸ ਵਿੱਚ 39.4kWh ਅਤੇ 34.5kWh ਦਾ ਬੈਟਰੀ ਪੈਕ ਹੈ। XUV400 ਰੋਜ਼ਾਨਾ ਵਰਤੋਂ ਲਈ ਇੱਕ ਵਧੀਆ ਵਿਕਲਪ ਹੈ।

ਮਹਿੰਦਰਾ XUV300

ਇਸ ਮਹੀਨੇ, ਮਹਿੰਦਰਾ XUV300 ਦੇ ਆਪਣੇ ਟਾਪ ਮਾਡਲ W8 ਡੀਜ਼ਲ 'ਤੇ 1.80 ਲੱਖ ਰੁਪਏ ਦੀ ਛੋਟ ਦੇ ਰਹੀ ਹੈ। ਇਸ ਦੇ ਨਾਲ ਹੀ ਇਸ ਦੇ W8 ਪੈਟਰੋਲ ਵੇਰੀਐਂਟ 'ਤੇ 1.50 ਲੱਖ ਤੋਂ 1.60 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਦੇ W4 ਅਤੇ W6 ਵੇਰੀਐਂਟ 'ਤੇ 95,000 ਰੁਪਏ ਤੋਂ ਲੈ ਕੇ 1.34 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜਦਕਿ W2 ਵੇਰੀਐਂਟ 'ਤੇ 45,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਹ ਇੱਕ ਜ਼ਬਰਦਸਤ SUV ਹੈ ਜੋ ਲੰਬੀ ਦੂਰੀ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ।

ਮਹਿੰਦਰਾ ਬੋਲੇਰੋ

ਜੇਕਰ ਤੁਸੀਂ ਦਸੰਬਰ 'ਚ ਮਹਿੰਦਰਾ ਬੋਲੇਰੋ ਖਰੀਦਦੇ ਹੋ, ਤਾਂ ਤੁਹਾਨੂੰ ਇਸ ਵਾਹਨ 'ਤੇ 1.50 ਲੱਖ ਰੁਪਏ ਤੱਕ ਦੀ ਬਚਤ ਮਿਲੇਗੀ, ਇਹ ਬੱਚਤ ਇਸਦੇ ਟਾਪ-ਸਪੈਸਿਕ B6 ਆਪਟ ਵੇਰੀਐਂਟ 'ਤੇ ਹੋਵੇਗੀ। ਇਸ ਦੇ ਨਾਲ ਹੀ ਮਿਡ-ਸਪੈਕ ਬੀ6 ਅਤੇ ਬੀ4 ਟ੍ਰਿਮਸ 'ਤੇ 79,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਭਾਰਤ 'ਚ ਮਹਿੰਦਰਾ ਬੋਲੇਰੋ 9.79 ਲੱਖ ਰੁਪਏ ਤੋਂ 10.91 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਆਉਂਦੀ ਹੈ। ਇਸ ਕਾਰ ਨੂੰ ਛੋਟੇ ਸ਼ਹਿਰਾਂ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ।

ਮਹਿੰਦਰਾ ਸਕਾਰਪੀਓ

ਮਹਿੰਦਰਾ ਸਕਾਰਪੀਓ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਵੱਡੇ ਆਕਾਰ ਦੀ SUV ਹੈ। ਤੁਸੀਂ ਇਸ ਮਹੀਨੇ ਸਕਾਰਪੀਓ ਕਲਾਸਿਕ 'ਤੇ 1.45 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸ ਦੇ ਟਾਪ-ਸਪੈਕ S11 ਵੇਰੀਐਂਟ 'ਤੇ 95,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਤੁਸੀਂ Scorpio N ਦੇ ਮਿਡ-ਸਪੈਕ Z4 ਅਤੇ Z6 ਵੇਰੀਐਂਟ 'ਤੇ 70,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਦੇ ਟਾਪ-ਸਪੈਕ Z8 ਵੇਰੀਐਂਟ 'ਤੇ 30,000 ਰੁਪਏ ਤੋਂ ਲੈ ਕੇ 55,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਮਹਿੰਦਰਾ ਸਕਾਰਪੀਓ ਲੰਬੀ ਦੂਰੀ ਲਈ ਇੱਕ ਸ਼ਕਤੀਸ਼ਾਲੀ ਕਾਰ ਹੈ। ਸਕਾਰਪੀਓ ਦੀ ਕੀਮਤ 13.62 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਮਹਿੰਦਰਾ XUV700

ਜੇਕਰ ਤੁਸੀਂ ਇਸ ਮਹੀਨੇ ਮਹਿੰਦਰਾ ਦੀ ਪ੍ਰੀਮੀਅਮ SUV XUV700 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਜਲਦੀ ਕਰੋ ਕਿਉਂਕਿ ਇਸ 'ਤੇ 80,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਛੋਟ ਐਂਟਰੀ-ਲੇਵਲ MX ਅਤੇ ਮਿਡ-ਸਪੈਕ AX3 ਅਤੇ AX5 ਵੇਰੀਐਂਟ 'ਤੇ ਦਿੱਤੀ ਜਾ ਰਹੀ ਹੈ। XUV700 ਦੇ ਟਾਪ-ਸਪੈਕ AX7 ਅਤੇ ZX7 L ਵੇਰੀਐਂਟਸ 'ਤੇ 30,000 ਰੁਪਏ ਤੋਂ ਲੈ ਕੇ 55,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। XUV700 ਦੀ ਕੀਮਤ 13.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਮਹਿੰਦਰਾ ਬੋਲੇਰੋ ਨਿਓ

ਤੁਹਾਨੂੰ ਇਸ ਮਹੀਨੇ Bolero Neo ਖਰੀਦ ਕੇ ਵੀ ਚੰਗੀ ਬੱਚਤ ਮਿਲੇਗੀ। Bolero Neo ਦੇ ਟਾਪ ਵੇਰੀਐਂਟ N10 ਅਤੇ N10 Opt 'ਤੇ 1.50 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, N8 ਵੇਰੀਐਂਟ 'ਤੇ 1.10 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ ਅਤੇ ਐਂਟਰੀ-ਲੇਵਲ N4 ਵੇਰੀਐਂਟ 'ਤੇ 90,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਬੋਲੇਰੋ ਨਿਓ ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 9.95 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

"ਲੀਡਰ ਤਾਂ ਠੀਕ ਪਰ ਦਿੱਲੀ 'ਚ ਕਿਉਂ ਘੁੰਮ ਰਹੀ ਪੰਜਾਬ ਪੁਲਿਸ" ? ਦਿੱਲੀ ਪੁਲਿਸ ਕਮਿਸ਼ਨਰ ਨੇ ਲਿਖੀ ਪੰਜਾਬ ਦੇ DGP ਨੂੰ ਚਿੱਠੀ, ਜਾਣੋ ਕੀ ਮਿਲਿਆ ਜਵਾਬ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
Advertisement
ABP Premium

ਵੀਡੀਓਜ਼

ਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇKunwar Vijay Partap ਨੇ ਕੀਤਾ ਵੱਡਾ ਧਮਾਕਾ! ਆਪ 'ਚ ਭੂਚਾਲgurpatwant singh pannun ਦਾ ਐਲਾਨ, CM Bhagwant Mann ਨੂੰ ਧਮਕੀਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
"ਲੀਡਰ ਤਾਂ ਠੀਕ ਪਰ ਦਿੱਲੀ 'ਚ ਕਿਉਂ ਘੁੰਮ ਰਹੀ ਪੰਜਾਬ ਪੁਲਿਸ" ? ਦਿੱਲੀ ਪੁਲਿਸ ਕਮਿਸ਼ਨਰ ਨੇ ਲਿਖੀ ਪੰਜਾਬ ਦੇ DGP ਨੂੰ ਚਿੱਠੀ, ਜਾਣੋ ਕੀ ਮਿਲਿਆ ਜਵਾਬ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
WhatsApp ਦੀ ਨਵੀਂ ਡਾਟਾ ਸ਼ੇਅਰਿੰਗ ਨੀਤੀ ਤੋਂ ਪਾਬੰਦੀ ਹਟੀ, ਭਾਰਤ ਦੇ 58 ਕਰੋੜ ਲੋਕ ਹੋਣਗੇ ਪ੍ਰਭਾਵਿਤ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
Punjab Police: ਬਾਗ਼ ਦਾ ਮਾਲੀ ਹੀ ਹੋਇਆ ਬੇਈਮਾਨ ! ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਿਕਲੇ 'ਨਸ਼ੇੜੀ', ਕਾਨੂੰਨ ਵਿਵਸਥਾ 'ਤੇ ਖੜ੍ਹੇ ਹੋਏ ਵੱਡੇ ਸਵਾਲ, ਪੜ੍ਹੋ ਪੂਰੀ ਰਿਪੋਰਟ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
ਭਾਰਤੀਆਂ ਲਈ ਬੰਦ ਹੋਣ ਲੱਗੇ ਕੈਨੇਡਾ ਤੇ ਅਮਰੀਕਾ ਦੇ ਦਰਵਾਜੇ ! ਪੁਰਾਣਿਆਂ ਨੂੰ ਵੀ ਕੀਤਾ ਜਾਵੇਗਾ ਡਿਪੋਰਟ ? ਜਾਣੋ ਕੀ ਬਣੀ ਵਜ੍ਹਾ
Arshdeep Singh: ਕ੍ਰਿਕਟਰ ਅਰਸ਼ਦੀਪ ਸਿੰਘ ਦੀ ਭੈਣ ਦੇ ਵਿਆਹ ਦਾ ਵੀਡੀਓ ਵਾਇਰਲ, ਅਰਜਨ ਢਿੱਲੋਂ ਸਣੇ ਇਸ ਗਾਇਕ ਨੇ ਲਾਈਆਂ ਰੌਣਕਾਂ
ਕ੍ਰਿਕਟਰ ਅਰਸ਼ਦੀਪ ਸਿੰਘ ਦੀ ਭੈਣ ਦੇ ਵਿਆਹ ਦਾ ਵੀਡੀਓ ਵਾਇਰਲ, ਅਰਜਨ ਢਿੱਲੋਂ ਸਣੇ ਇਸ ਗਾਇਕ ਨੇ ਲਾਈਆਂ ਰੌਣਕਾਂ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Illegal Indians in America: ਅਮਰੀਕਾ ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ
Illegal Indians in America: ਅਮਰੀਕਾ ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ
Embed widget