ਭਾਰਤ 'ਚ ਵਧੀ ਮਹਿੰਗੀਆਂ ਕਾਰਾਂ ਦੀ ਮੰਗ , 21 ਫੀਸਦੀ ਇਜ਼ਾਫਾ, ਨੌਜਵਾਨਾਂ ਦੇ ਦਿਲਾਂ ਦੀ ਧੜਕਣ !
Luxury Cars in Demand: ਭਾਰਤ ਵਿੱਚ ਨੌਜਵਾਨਾਂ ਵਿੱਚ ਲਗਜ਼ਰੀ ਕਾਰਾਂ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ। ਦੁਨੀਆ ਭਰ ਵਿੱਚ ਮਹਿੰਗੀਆਂ ਕਾਰਾਂ ਖਰੀਦਣ ਵਾਲੇ ਲੋਕਾਂ ਵਿੱਚ ਭਾਰਤ ਦੇ ਨੌਜਵਾਨਾਂ ਦਾ ਨਾਂ ਵੀ ਸ਼ਾਮਲ ਹੈ।
Luxury Cars in Demand: ਦੇਸ਼ ਵਿੱਚ ਮਹਿੰਗੀਆਂ ਕਾਰਾਂ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਨੌਜਵਾਨਾਂ 'ਚ ਮਹਿੰਗੀਆਂ ਕਾਰਾਂ ਦਾ ਕਾਫੀ ਕ੍ਰੇਜ਼ ਹੈ। ਲੋਕ 1 ਕਰੋੜ ਰੁਪਏ ਤੋਂ ਵੱਧ ਦੇ ਵਾਹਨ ਖਰੀਦਣ ਲਈ ਵੀ ਬੇਤਾਬ ਹਨ। ਭਾਰਤ ਵਿੱਚ ਮਹਿੰਗੀਆਂ ਕਾਰਾਂ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਵਿੱਚ 21 ਫੀਸਦੀ ਦਾ ਵਾਧਾ ਹੋਇਆ ਹੈ। ਦੁਨੀਆ 'ਚ ਮਹਿੰਗੀਆਂ ਗੱਡੀਆਂ ਦੇ ਵਧਣ ਦੇ ਰੁਝਾਨ 'ਚ ਭਾਰਤ ਦੇ ਲੋਕਾਂ ਦਾ ਨਾਂ ਵੀ ਸ਼ਾਮਲ ਹੈ।
ਦੁਨੀਆ ਵਿੱਚ ਮਹਿੰਗੀਆਂ ਕਾਰਾਂ ਦਾ ਕ੍ਰੇਜ਼
ਸਾਲ 2023 ਵਿੱਚ, ਦੁਨੀਆ ਭਰ ਵਿੱਚ ਸੁਪਰ-ਪ੍ਰੀਮੀਅਮ ਕਾਰਾਂ ਦੀ ਵਿਕਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਆਟੋਮੋਟਿਵ ਮਾਰਕੀਟ ਖੋਜ ਦੁਆਰਾ ਸਭ ਤੋਂ ਵੱਧ ਵਿਕਣ ਵਾਲੇ ਵਾਹਨਾਂ ਬਾਰੇ ਡੇਟਾ ਦਿੱਤਾ ਗਿਆ ਹੈ। ਪਿਛਲੇ ਸਾਲ 2023 'ਚ ਲੈਂਡ ਰੋਵਰ ਰੇਂਜ ਦੇ 43 ਯੂਨਿਟ ਵੇਚੇ ਗਏ ਸਨ, ਜਿਨ੍ਹਾਂ 'ਚੋਂ ਇਕ ਕਾਰ ਦੀ ਕੀਮਤ 4.17 ਕਰੋੜ ਰੁਪਏ ਹੈ। ਜਦੋਂ ਕਿ 2.34 ਕਰੋੜ ਰੁਪਏ ਦੀਆਂ 40 ਲੈਂਡ ਰੋਵਰ ਡਿਫੈਂਡਰ ਗੱਡੀਆਂ ਵਿਕੀਆਂ।
ਆਲਮੀ ਰੁਝਾਨ ਵਿੱਚ ਭਾਰਤ ਦਾ ਨਾਂਅ ਸ਼ਾਮਲ
ਕਾਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਆਮਦਨ ਵਧਣ ਨਾਲ ਲੋਕਾਂ ਖਾਸ ਕਰਕੇ ਨੌਜਵਾਨਾਂ 'ਚ ਮਹਿੰਗੇ ਵਾਹਨਾਂ ਦੀ ਮੰਗ ਵਧ ਰਹੀ ਹੈ। ਇਹ ਗਲੋਬਲ ਰੁਝਾਨ ਭਾਰਤ ਵਿੱਚ ਸਭ ਤੋਂ ਵੱਧ ਦੇਖਿਆ ਜਾ ਰਿਹਾ ਹੈ। ਮਰਸਡੀਜ਼-ਬੈਂਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੰਤੋਸ਼ ਅਈਅਰ ਦਾ ਕਹਿਣਾ ਹੈ ਕਿ ਸਾਡੇ ਖਰੀਦਦਾਰ ਡੇਢ ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀਆਂ ਕਾਰਾਂ ਖਰੀਦਣ ਨੂੰ ਤਰਜੀਹ ਦੇ ਰਹੇ ਹਨ।
ਜਾਟੋ ਡਾਇਨਾਮਿਕਸ ਮੁਤਾਬਕ 1 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੀਆਂ ਗੱਡੀਆਂ ਦੀ ਵਿਕਰੀ 'ਚ 21 ਫੀਸਦੀ ਦਾ ਵਾਧਾ ਹੋਇਆ ਹੈ। ਇਸ ਵਿੱਚ ਜ਼ਿਆਦਾਤਰ ਜੈਗੁਆਰ ਲੈਂਡ ਰੋਵਰ ਖਰੀਦਣ ਵਾਲੇ ਗਾਹਕ ਸ਼ਾਮਲ ਹਨ।
ਮਾਹਰਾਂ ਦੀ ਕੀ ਰਾਏ ?
ਔਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਔਡੀ 40 ਫੀਸਦੀ ਵਧੀ ਹੈ। ਔਡੀ ਕੋਲ ਇਸ ਸਮੇਂ 1 ਕਰੋੜ ਰੁਪਏ ਤੋਂ ਵੱਧ ਕੀਮਤ ਦੇ 8 ਮਾਡਲ ਹਨ। ਔਡੀ ਕਾਰਾਂ ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਹੈ।
BMW ਗਰੁੱਪ ਇੰਡੀਆ ਦੇ ਪ੍ਰਧਾਨ ਵਿਕਰਮ ਪਾਹਵਾ ਦਾ ਕਹਿਣਾ ਹੈ ਕਿ ਜੇਕਰ ਉਮਰ ਦੀ ਗੱਲ ਕਰੀਏ ਤਾਂ ਅੱਜ ਸਾਡੇ 66 ਫੀਸਦੀ ਖਰੀਦਦਾਰ ਉਹ ਹਨ ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੈ। ਅੱਜ ਦਾ ਨੌਜਵਾਨ ਬੁਲੰਦੀਆਂ ਦੀਆਂ ਸਿਖਰਾਂ 'ਤੇ ਪਹੁੰਚ ਰਿਹਾ ਹੈ ਅਤੇ ਆਪਣੇ ਆਪ ਨੂੰ ਇਹ ਐਸ਼ੋ-ਆਰਾਮ ਦੇ ਕੇ ਸਨਮਾਨਿਤ ਵੀ ਕਰ ਰਿਹਾ ਹੈ।