Bank Loan: ਬੈਂਕ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ, ਰਿਜਰਵ ਬੈਂਕ ਨੇ ਕੀਤਾ ਵੱਡਾ ਐਲਾਨ
ਬੈਂਕ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ ਦੀ ਖਬਰ ਹੈ। ਵਿਆਜ਼ ਦਰਾਂ ਵਿੱਚ ਹੋਰ ਕਟੌਤੀ ਹੋ ਰਹੀ ਹੈ। ਅੱਜ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ MPC ਦੀ ਮੀਟਿੰਗ ਤੋਂ ਬਾਅਦ ਨੀਤੀਗਤ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ

RBI MPC Announcement: ਬੈਂਕ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਰਾਹਤ ਦੀ ਖਬਰ ਹੈ। ਵਿਆਜ਼ ਦਰਾਂ ਵਿੱਚ ਹੋਰ ਕਟੌਤੀ ਹੋ ਰਹੀ ਹੈ। ਅੱਜ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ MPC ਦੀ ਮੀਟਿੰਗ ਤੋਂ ਬਾਅਦ ਨੀਤੀਗਤ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। MPC ਦੇ ਮੈਂਬਰਾਂ ਨੇ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਦੇ ਹੱਕ ਵਿੱਚ ਵੋਟ ਦਿੱਤੀ ਹੈ। ਹੁਣ ਇਹ 6 ਪ੍ਰਤੀਸ਼ਤ ਤੋਂ ਘੱਟ ਕੇ 5.5% ਹੋ ਗਈ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣੀਏ।
ਦੱਸ ਦਈਏ ਕਿ ਸਾਲ 2025 ਵਿੱਚ ਲਗਾਤਾਰ ਤੀਜੀ MMC ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਬੈਂਕ ਦੇ ਇਸ ਫੈਸਲੇ ਨਾਲ ਤੁਹਾਡੇ ਕਰਜ਼ੇ ਦੀ EMI ਘਟਾਉਣ ਦਾ ਰਸਤਾ ਵੀ ਸਾਫ਼ ਹੋ ਗਿਆ ਹੈ। ਹਾਲਾਂਕਿ ਇਹ ਬੈਂਕਾਂ ਦੁਆਰਾ ਵਿਆਜ ਦਰਾਂ ਵਿੱਚ ਕਟੌਤੀ ਦੇ ਐਲਾਨ ਤੋਂ ਬਾਅਦ ਹੀ ਸੰਭਵ ਹੋਵੇਗਾ। ਆਓ ਜਾਣਦੇ ਹਾਂ ਰੈਪੋ ਰੇਟ ਵਿੱਚ ਕਟੌਤੀ ਦਾ ਤੁਹਾਡੇ EMI 'ਤੇ ਕੀ ਪ੍ਰਭਾਵ ਪਵੇਗਾ ਪਰ ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਰੈਪੋ ਰੇਟ ਕੀ ਹੈ?
ਰੈਪੋ ਰੇਟ ਕੀ ਹੈ?
ਰੈਪੋ ਰੇਟ ਉਹ ਦਰ ਹੈ ਜਿਸ 'ਤੇ ਭਾਰਤੀ ਰਿਜ਼ਰਵ ਬੈਂਕ (RBI) ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਜਦੋਂ ਰੈਪੋ ਰੇਟ ਘੱਟ ਜਾਂਦਾ ਹੈ ਤਾਂ ਬੈਂਕਾਂ ਲਈ ਉਧਾਰ ਲੈਣਾ ਸਸਤਾ ਹੋ ਜਾਂਦਾ ਹੈ ਤੇ ਉਹ ਆਪਣੇ ਗਾਹਕਾਂ ਨੂੰ ਘੱਟ ਵਿਆਜ ਦਰਾਂ 'ਤੇ ਕਰਜ਼ਾ ਦੇ ਸਕਦੇ ਹਨ।
ਘੱਟ ਰੈਪੋ ਰੇਟ EMI ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ?
ਹੁਣ, ਮੰਨ ਲਓ ਕਿ ਤੁਹਾਡੇ ਕੋਲ ਇੱਕ ਹੋਮ ਲੋਨ ਹੈ ਜਿਸ ਦੀ ਵਿਆਜ ਦਰ ਰੈਪੋ ਰੇਟ ਨਾਲ ਜੁੜੀ ਹੋਈ ਹੈ। ਜੇਕਰ ਰੈਪੋ ਰੇਟ 6% ਤੋਂ ਘੱਟ ਕੇ 5.5% ਹੋ ਜਾਂਦਾ ਹੈ ਤਾਂ ਤੁਹਾਡੇ ਹੋਮ ਲੋਨ ਦੀ ਵਿਆਜ ਦਰ ਵੀ ਘੱਟ ਸਕਦੀ ਹੈ। ਆਓ ਜਾਣਦੇ ਹਾਂ ਕਿਵੇਂ।
ਮੰਨ ਲਓ ਤੁਹਾਡਾ ਘਰੇਲੂ ਕਰਜ਼ਾ 20 ਲੱਖ ਰੁਪਏ ਹੈ, ਜਿਸ ਦੀ ਮਿਆਦ 20 ਸਾਲ (240 ਮਹੀਨੇ) ਹੈ। ਇਸ ਤਰ੍ਹਾਂ ਪੁਰਾਣੀ ਵਿਆਜ ਦਰ 8% 'ਤੇ EMI 16,729 ਰੁਪਏ ਬਣੇਗੀ। ਦੂਜੇ ਪਾਸੇ ਜੇਕਰ ਵਿਆਜ ਦਰ ਘਟ ਕੇ 7.5 ਫੀਸਦੀ ਹੋ ਜਾਏ ਤਾਂ ਨਵੀਂ EMI 16,138 ਰੁਪਏ ਹੋ ਜਾਏਗੀ। ਇਸ ਨਾਲ ਈਐਮਾਈ 591 ਰੁਪਏ ਪ੍ਰਤੀ ਮਹੀਨਾ ਘਟ ਜਾਏਗੀ।






















