Costly Cooking Oil : ਹਾਲੇ ਸਸਤਾ ਨਹੀਂ ਹੋਵੇਗਾ ਕੁਕਿੰਗ ਆਇਲ, ਕਰਨਾ ਪਵੇਗਾ ਏਨਾ ਇੰਤਜ਼ਾਰ, ਜਾਣੋ ਕਿਉਂ
ਮੰਨਿਆ ਜਾ ਰਿਹਾ ਹੈ ਕਿ ਮਾਰਚ 2022 ਤੋਂ ਬਾਅਦ ਸਰ੍ਹੋਂ ਦੀ ਨਵੀਂ ਫਸਲ ਆਉਣ 'ਤੇ ਹੀ ਮੌਜੂਦਾ ਪੱਧਰ ਤੋਂ ਖਾਣ ਵਾਲੇ ਤੇਲ 'ਚ 7 ਤੋਂ 8 ਫੀਸਦੀ ਦੀ ਕਮੀ ਆ ਸਕਦੀ ਹੈ।

Costly Cooking Oil : ਆਮ ਲੋਕਾਂ ਨੂੰ ਜਲਦੀ ਹੀ ਮਹਿੰਗੇ ਤੇਲ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਤੇ ਨਵੇਂ ਸਾਲ 'ਚ ਵੀ ਖਪਤਕਾਰਾਂ ਨੂੰ ਖਾਣ ਵਾਲੇ ਤੇਲ ਖਰੀਦਣ ਲਈ ਮੋਟੀ ਕੀਮਤ ਚੁਕਾਉਣੀ ਪਵੇਗੀ। ਮੰਨਿਆ ਜਾ ਰਿਹਾ ਹੈ ਕਿ ਮਾਰਚ 2022 ਤੋਂ ਬਾਅਦ ਸਰ੍ਹੋਂ ਦੀ ਨਵੀਂ ਫਸਲ ਆਉਣ 'ਤੇ ਹੀ ਮੌਜੂਦਾ ਪੱਧਰ ਤੋਂ ਖਾਣ ਵਾਲੇ ਤੇਲ 'ਚ 7 ਤੋਂ 8 ਫੀਸਦੀ ਦੀ ਕਮੀ ਆ ਸਕਦੀ ਹੈ।
ਮਹਿੰਗਾ ਖਾਣ ਵਾਲੇ ਤੇਲ ਤੋਂ ਅਜੇ ਕੋਈ ਰਾਹਤ ਨਹੀਂ ਮਿਲੀ
ਦੇਸ਼ 'ਚ ਖਾਣ ਵਾਲੇ ਤੇਲ ਦੀ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ। ਕੌਮਾਂਤਰੀ ਬਾਜ਼ਾਰਾਂ 'ਚ ਸੋਇਆਬੀਨ, ਸੂਰਜਮੁਖੀ, ਪਾਮ ਆਇਲ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਦੇਸ਼ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਖਾਣ ਵਾਲੇ ਤੇਲ ਦੀ ਖਪਤ ਦਾ 70 ਫੀਸਦੀ ਦਰਾਮਦ ਕਰਦਾ ਹੈ।
ਨੀਤੀ ਤਬਦੀਲੀ ਤੋਂ ਮਾਮੂਲੀ ਰਾਹਤ
ਸਰਕਾਰ ਨੇ ਦਰਾਮਦ ਨੀਤੀ 'ਚ ਮਹੱਤਵਪੂਰਨ ਬਦਲਾਅ ਕੀਤੇ ਹਨ, ਜਿਸ ਕਾਰਨ ਰਿਫਾਇੰਡ ਸੋਇਆਬੀਨ ਤੇਲ ਦੀਆਂ ਕੀਮਤਾਂ 150 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 125 ਰੁਪਏ ਪ੍ਰਤੀ ਕਿਲੋ 'ਤੇ ਆ ਗਈਆਂ ਹਨ। ਪਾਮ ਆਇਲ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 120 ਰੁਪਏ ਅਤੇ ਸੂਰਜਮੁਖੀ ਦੇ ਤੇਲ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਤੋਂ ਘੱਟ ਕੇ 128 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ।
ਖਾਣ ਵਾਲੇ ਤੇਲ ਦੀ ਕੀਮਤ ਮਾਰਚ 2022 ਤੋਂ ਬਾਅਦ ਘੱਟ ਹੋਵੇਗੀ
ਇਸ ਦੇ ਨਾਲ ਹੀ ਮਾਰਚ 2022 ਤੋਂ ਬਾਅਦ ਸਰ੍ਹੋਂ ਦੀ ਨਵੀਂ ਫਸਲ 'ਤੇ ਸਰ੍ਹੋਂ ਦੇ ਤੇਲ ਦੀ ਕੀਮਤ 150 ਰੁਪਏ ਪ੍ਰਤੀ ਕਿਲੋ ਤੱਕ ਆ ਸਕਦੀ ਹੈ, ਜੋ ਕਿ ਕਿਸੇ ਸਮੇਂ 200 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਸੀ। ਹਾਲਾਂਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਇਸ ਗਿਰਾਵਟ ਦੇ ਬਾਵਜੂਦ ਇਹ 2019 ਦੇ ਮੁਕਾਬਲੇ 25 ਤੋਂ 30 ਫੀਸਦੀ ਜ਼ਿਆਦਾ ਕੀਮਤ 'ਤੇ ਉਪਲਬਧ ਹੋਵੇਗਾ।
ਇਹ ਵੀ ਪੜ੍ਹੋ: iPhone Offer: ਇਸ ਤੋਂ ਸਸਤਾ ਨਹੀਂ ਮਿਲੇਗਾ iPhone, 18,599 ਰੁਪਏ 'ਚ ਇਸ ਤਰ੍ਹਾਂ ਖਰੀਦ ਸਕਦੇ ਹੋ iPhone XR
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904






















