Indian Economy: 7 ਸਾਲਾਂ 'ਚ ਭਾਰਤ ਬਣੇਗਾ 7 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ, 2031 ਤੱਕ ਹੋਵੇਗਾ ਵੱਡਾ ਚਮਤਕਾਰ-ਰਿਪੋਰਟ
Indian Economy: ET-CRISIL ਇੰਡੀਆ ਪ੍ਰਗਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੂੰਜੀ ਖਰਚੇ ਅਤੇ ਉਤਪਾਦਕਤਾ ਵਿੱਚ ਵਾਧੇ ਦੇ ਕਾਰਨ, ਭਾਰਤ ਦੇ ਸਾਲਾਨਾ ਜੀਡੀਪੀ ਵਿੱਚ ਇਹ ਉੱਪਰ ਵੱਲ ਰੁਝਾਨ ਦੇਖਿਆ ਜਾਵੇਗਾ।
Indian Economy: ਰੇਟਿੰਗ ਏਜੰਸੀ CRISIL ਨੇ ਭਾਰਤੀ ਅਰਥਵਿਵਸਥਾ ਲਈ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 2031 ਤੱਕ ਭਾਰਤੀ ਅਰਥਵਿਵਸਥਾ ਦਾ ਆਕਾਰ 7 ਟ੍ਰਿਲੀਅਨ ਡਾਲਰ ਹੋ ਜਾਵੇਗਾ। ਇਸ ਸਮੇਂ ਦੌਰਾਨ ਦੇਸ਼ ਦੀ ਜੀਡੀਪੀ ਦੀ ਸਾਲਾਨਾ ਵਿਕਾਸ ਦਰ 6.7 ਫੀਸਦੀ 'ਤੇ ਆ ਜਾਵੇਗੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿੱਤੀ ਸਾਲ 2025 ਤੋਂ ਵਿੱਤੀ ਸਾਲ 2031 ਤੱਕ ਸਾਲਾਨਾ ਜੀਡੀਪੀ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦਹਾਕੇ (10 ਸਾਲ) ਵਿੱਚ 6.6 ਪ੍ਰਤੀਸ਼ਤ ਦੀ ਔਸਤ ਵਿਕਾਸ ਦਰ ਦੇ ਬਰਾਬਰ ਰਹੇਗੀ।
ਇਨ੍ਹਾਂ ਕਾਰਨਾਂ ਕਰਕੇ ਭਾਰਤ ਦੀ ਆਰਥਿਕਤਾ ਹੋ ਸਕਦੀ ਪ੍ਰਭਾਵਿਤ
ਗਲੋਬਲ ਸਥਿਤੀਆਂ ਤੇ ਭੂ-ਰਾਜਨੀਤਿਕ ਤਣਾਅ ਵਿੱਚ ਕੋਈ ਵੀ ਵਾਧਾ ਸਪਲਾਈ ਲੜੀ ਵਿੱਚ ਵਿਘਨ ਪੈਦਾ ਕਰ ਸਕਦਾ ਹੈ।
ਦੇਸ਼ਾਂ ਵਿਚਾਲੇ ਵਪਾਰ ਵਿੱਚ ਵਿਘਨ ਪੈ ਸਕਦਾ ਹੈ ਤੇ ਕੱਚੇ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਗਲੋਬਲ ਸਮੱਸਿਆਵਾਂ ਦੇਸ਼ ਦੀ ਮਹਿੰਗਾਈ ਦਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਤੇ ਇਨਪੁਟ ਲਾਗਤਾਂ ਵਧ ਸਕਦੀਆਂ ਹਨ।
ਕੇਂਦਰ ਸਰਕਾਰ ਵੱਲੋਂ ਵਿੱਤੀ ਘਾਟੇ ਨੂੰ ਘਟਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਅਸਰ ਵਿਕਾਸ 'ਤੇ ਵੀ ਨਜ਼ਰ ਆਉਣਾ ਚਾਹੀਦਾ ਹੈ।
ਰਿਪੋਰਟ 'ਚ ਮੌਸਮ ਦੀ ਸਥਿਤੀ ਅਤੇ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਨੂੰ ਵਿਕਾਸ ਅਤੇ ਮਹਿੰਗਾਈ ਲਈ ਵੱਡਾ ਖਤਰਾ ਮੰਨਿਆ ਗਿਆ ਹੈ।
ਇਸ ਵਿੱਤੀ ਸਾਲ ਵਿੱਚ ਭਾਰਤ ਦੀ ਜੀਡੀਪੀ ਕਿਵੇਂ ਰਹੇਗੀ?
ET-CRISIL ਇੰਡੀਆ ਪ੍ਰਗਤੀ ਰਿਪੋਰਟ ਦੇ ਅਨੁਸਾਰ, ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ ਜੀਡੀਪੀ 6.8 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਇਸ ਦਾ ਮੁੱਖ ਕਾਰਨ ਸ਼ਹਿਰੀ ਮੰਗ 'ਤੇ ਸਖ਼ਤ ਕਰਜ਼ਾ ਨਿਯਮਾਂ ਅਤੇ ਉੱਚ ਵਿਆਜ ਪੱਧਰ ਦਾ ਪ੍ਰਭਾਵ ਹੈ।
ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਮਜ਼ਬੂਤ ਸੇਵਾ ਨਿਰਯਾਤ ਤੇ ਰੈਮਿਟੈਂਸ ਦੇ ਪ੍ਰਵਾਹ ਕਾਰਨ ਭਾਰਤ ਦਾ ਚਾਲੂ ਖਾਤਾ ਘਾਟਾ ਸੁਰੱਖਿਅਤ ਖੇਤਰ ਵਿੱਚ ਰਹੇਗਾ, ਹਾਲਾਂਕਿ 2024-25 ਦੌਰਾਨ CAD GDP ਦੇ 1 ਪ੍ਰਤੀਸ਼ਤ ਤੱਕ ਵਧਣ ਦੀ ਉਮੀਦ ਹੈ, ਜੋ ਕਿ 2023-24 ਵਿੱਚ 1 ਪ੍ਰਤੀਸ਼ਤ ਰਹੇਗੀ।
ਮੌਜੂਦਾ ਵਿੱਤੀ ਸਾਲ 2024-25 ਵਿੱਚ ਸੀਪੀਆਈ (ਖਪਤਕਾਰ ਮੁੱਲ ਸੂਚਕ ਅੰਕ) 'ਤੇ ਆਧਾਰਿਤ ਮਹਿੰਗਾਈ ਦਰ ਔਸਤਨ 4.5 ਫੀਸਦੀ ਰਹਿਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਦੀ ਔਸਤ ਯਾਨੀ 5.4 ਫੀਸਦੀ ਤੋਂ ਘੱਟ ਰਹਿਣ ਦਾ ਅਨੁਮਾਨ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।