Stock Market Closing: ਆਈਟੀ ਸੈਕਟਰ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇ ਚੱਲਦਿਆਂ ਡਿੱਗ ਕੇ ਬੰਦ ਹੋਇਆ ਸ਼ੇਅਰ ਬਜ਼ਾਰ
Share Market Update: ਸੋਮਵਾਰ ਨੂੰ ਇੰਫੋਸਿਸ ਦੀ ਅਗਵਾਈ ਵਾਲੇ ਆਈਟੀ ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਰਿਹਾ।
Stock Market Closing On 19th April 2023: ਇਸ ਹਫਤੇ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਹੈ। ਬਾਜ਼ਾਰ 'ਚ ਆਈ ਇਸ ਵੱਡੀ ਗਿਰਾਵਟ ਲਈ ਆਈਟੀ ਅਤੇ ਬੈਂਕਿੰਗ ਸੈਕਟਰ ਦੇ ਸ਼ੇਅਰ ਜ਼ਿੰਮੇਵਾਰ ਹਨ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀ.ਐੱਸ.ਈ. ਦਾ ਸੂਚਕ ਅੰਕ 160 ਅੰਕ ਡਿੱਗ ਕੇ 59,567 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕਾਂਕ ਨਿਫਟੀ 41 ਅੰਕ ਡਿੱਗ ਕੇ 17,618 'ਤੇ ਬੰਦ ਹੋਇਆ।
ਸੈਕਟਰ ਦਾ ਹਾਲ
ਅੱਜ ਫਿਰ ਬਾਜ਼ਾਰ ਨੂੰ ਹੇਠਾਂ ਲਿਆਉਣ ਵਿੱਚ ਆਈਟੀ ਸੈਕਟਰ ਦਾ ਹੱਥ ਰਿਹਾ ਹੈ। ਨਿਫਟੀ ਆਈਟੀ ਇੰਡੈਕਸ 1.77 ਫੀਸਦੀ ਦੀ ਗਿਰਾਵਟ ਨਾਲ 26,687 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਬੈਂਕ ਨਿਫਟੀ, ਐਫਐਮਸੀਜੀ, ਐਨਰਜੀ, ਸੈਕਟਰ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਧਾਤੂ, ਫਾਰਮਾ, ਹੈਲਥਕੇਅਰ ਸੈਕਟਰ ਦੇ ਸ਼ੇਅਰਾਂ 'ਚ ਮਾਮੂਲੀ ਤੇਜ਼ੀ ਆਈ ਹੈ। ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵੀ ਗਿਰਾਵਟ 'ਚ ਬੰਦ ਹੋਏ ਹਨ। ਨਿਫਟੀ ਦੇ 50 ਸਟਾਕਾਂ 'ਚੋਂ 19 ਸਟਾਕ ਵਧੇ ਅਤੇ 31 ਸਟਾਕ ਡਿੱਗ ਕੇ ਬੰਦ ਹੋਏ। ਜਦੋਂ ਕਿ ਸੈਂਸੈਕਸ ਦੇ 30 ਵਿੱਚੋਂ 9 ਸਟਾਕ 21 ਤੇਜ਼ੀ ਨਾਲ ਬੰਦ ਹੋਏ।
ਇਹ ਵੀ ਪੜ੍ਹੋ: India's Oldest Billionaire: ਇਹ ਹੈ ਭਾਰਤ ਦਾ ਸਭ ਤੋਂ ਬਜ਼ੁਰਗ ਅਰਬਪਤੀ, ਰਿਟਾਇਰ ਹੋਣ ਤੋਂ ਬਾਅਦ ਸ਼ੁਰੂ ਕੀਤੀ ਕੰਪਨੀ