ਪੜਚੋਲ ਕਰੋ

SBI Bank Scheme 2024: ਭਰਤੀ ਸਟੇਟ ਬੈਂਕ ਦੋ ਸਾਲਾਂ 'ਚ ਹੀ ਕਰ ਦੇਵੇਗਾ ਮਾਲੋਮਾਲ, ਜਾਣੋ SBI ਦੀਆਂ 4 ਖਾਸ ਸਕੀਮਾਂ ਦਾ ਕਮਾਲ

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਯੋਜਨਾਵਾਂ ਲਾਂਚ ਕੀਤੀਆਂ ਹਨ। ਹਾਲ ਹੀ ਵਿੱਚ SBI ਨੇ ਅੰਮ੍ਰਿਤ ਵਰਿਸ਼ਟੀ ਯੋਜਨਾ ਸ਼ੁਰੂ ਕੀਤੀ ਹੈ।

SBI Bank Scheme 2024: ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਯੋਜਨਾਵਾਂ ਲਾਂਚ ਕੀਤੀਆਂ ਹਨ। ਹਾਲ ਹੀ ਵਿੱਚ SBI ਨੇ ਅੰਮ੍ਰਿਤ ਵਰਿਸ਼ਟੀ ਯੋਜਨਾ ਸ਼ੁਰੂ ਕੀਤੀ ਹੈ। ਪਹਿਲਾਂ ਐਸਬੀਆਈ ਅੰਮ੍ਰਿਤ ਕਲਸ਼, ਐਸਬੀਆਈ ਸਰਵੋਤਮ, ਵੀਕੇਅਰ ਤੇ ਹੁਣ ਅੰਮ੍ਰਿਤ ਵਰਿਸ਼ਟੀ ਨੂੰ ਜੋੜਿਆ ਗਿਆ ਹੈ। ਇੱਥੇ ਜਾਣੋ ਸਾਰੀਆਂ ਚਾਰ ਸਕੀਮਾਂ ਦੇ ਫਾਇਦੇ ਤੇ ਨੁਕਸਾਨ।

1. SBI ਅੰਮ੍ਰਿਤ ਕਲਸ਼ ਦੀ ਆਖਰੀ ਮਿਤੀ

ਅੰਮ੍ਰਿਤ ਕਲਸ਼ ਯੋਜਨਾ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਐਸਬੀਆਈ ਦੀ ਇੱਕ ਵਿਸ਼ੇਸ਼ ਐਫਡੀ ਯੋਜਨਾ ਹੈ। ਇਸ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਸਤੰਬਰ 2024 ਹੈ। ਬੈਂਕ ਇਸ 'ਤੇ 7.10 ਫੀਸਦੀ ਵਿਆਜ ਦੇ ਰਿਹਾ ਹੈ। ਇਹ SBI ਦੀ ਇੱਕ ਖਾਸ ਸਕੀਮ ਹੈ ਜਿਸ ਵਿੱਚ 400 ਦਿਨਾਂ ਦੀ FD 'ਤੇ 7.10 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। 

ਬੈਂਕ ਦੀ ਵੈੱਬਸਾਈਟ ਅਨੁਸਾਰ ਕੋਈ ਵੀ ਵਿਅਕਤੀ 400 ਦਿਨਾਂ ਦੀ ਮਿਆਦ ਦੇ ਨਾਲ ਅੰਮ੍ਰਿਤ ਕਲਸ਼ ਵਿਸ਼ੇਸ਼ ਯੋਜਨਾ ਵਿੱਚ ਨਿਵੇਸ਼ ਕਰ ਸਕਦਾ ਹੈ ਤੇ ਗਾਰੰਟੀਸ਼ੁਦਾ ਰਿਟਰਨ ਪ੍ਰਾਪਤ ਕਰ ਸਕਦਾ ਹੈ। ਐਸਬੀਆਈ ਬੈਂਕ ਅਨੁਸਾਰ, ਅੰਮ੍ਰਿਤ ਕਲਸ਼ ਐਫਡੀ ਨਿਵੇਸ਼ਕ ਮਹੀਨਾਵਾਰ, ਤਿਮਾਹੀ ਤੇ ਛਿਮਾਹੀ ਵਿਆਜ ਦਾ ਭੁਗਤਾਨ ਲੈ ਸਕਦੇ ਹਨ। ਐਸਬੀਆਈ ਦੀ ਵੈੱਬਸਾਈਟ ਅਨੁਸਾਰ, ਜੇਕਰ ਅੰਮ੍ਰਿਤ ਕਲਸ਼ FD ਵਿੱਚ ਜਮ੍ਹਾ ਪੈਸਾ FD ਦੇ 400 ਦਿਨਾਂ ਤੋਂ ਪਹਿਲਾਂ ਕਢਵਾਇਆ ਜਾਂਦਾ ਹੈ ਤਾਂ ਬੈਂਕ ਲਾਗੂ ਦਰ ਤੋਂ ਜੁਰਮਾਨੇ ਵਜੋਂ 0.50% ਤੋਂ 1% ਵਿਆਜ ਦਰ ਕੱਟ ਸਕਦਾ ਹੈ।

2. SBI Wecare FD ਸਕੀਮ

SBI ਹਾਲ ਹੀ ਵਿੱਚ WeCare FD ਸਕੀਮ ਵਿੱਚ ਸਭ ਤੋਂ ਵਧੀਆ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ ਸੀਨੀਅਰ ਨਾਗਰਿਕਾਂ ਨੂੰ ਕਿਸੇ ਵੀ ਐਫਡੀ 'ਤੇ ਆਮ ਗਾਹਕ ਨਾਲੋਂ 0.50 ਜ਼ਿਆਦਾ ਵਿਆਜ ਦਿੰਦਾ ਹੈ। SBI Wecare 'ਤੇ 7.50% ਵਿਆਜ ਮਿਲ ਰਿਹਾ ਹੈ। ਯੋਜਨਾ ਤਹਿਤ, ਨਿਵੇਸ਼ ਘੱਟੋ-ਘੱਟ 5 ਸਾਲ ਤੇ ਵੱਧ ਤੋਂ ਵੱਧ 10 ਸਾਲਾਂ ਲਈ ਕੀਤਾ ਜਾਂਦਾ ਹੈ। ਇਹ ਦਰਾਂ ਨਵੀਆਂ ਤੇ ਨਵਿਆਉਣਯੋਗ FDs 'ਤੇ ਉਪਲਬਧ ਹੋਣਗੀਆਂ।

3. SBI 'ਅੰਮ੍ਰਿਤ ਵਰਸ਼ਤੀ' FD ਸਕੀਮ

ਭਾਰਤੀ ਸਟੇਟ ਬੈਂਕ (SBI) ਨੇ ਵਿਸ਼ੇਸ਼ FD ਸ਼ੁਰੂ ਕੀਤੀ ਹੈ। SBI ਦੀ ਇਸ ਨਵੀਂ ਸਕੀਮ ਦਾ ਨਾਂ 'ਅੰਮ੍ਰਿਤ ਵਰਿਸ਼ਟੀ' ਹੈ। ਨਵੀਂ ਸਕੀਮ 15 ਜੁਲਾਈ 2024 ਤੋਂ ਲਾਗੂ ਹੋ ਗਈ ਹੈ। ਅੰਮ੍ਰਿਤ ਵਰਿਸ਼ਟੀ ਯੋਜਨਾ 444 ਦਿਨਾਂ ਦੀ ਜਮ੍ਹਾ 'ਤੇ 7.25% ਦੀ ਸਾਲਾਨਾ ਵਿਆਜ ਦਰ ਦੀ ਪੇਸ਼ਕਸ਼ ਕਰ ਰਹੀ ਹੈ। ਇਸ ਤੋਂ ਇਲਾਵਾ SBI ਸੀਨੀਅਰ ਨਾਗਰਿਕਾਂ ਨੂੰ 0.50% ਦਾ ਵਾਧੂ ਵਿਆਜ ਵੀ ਦੇਵੇਗਾ। ਸੀਨੀਅਰ ਸਿਟੀਜ਼ਨ ਵੱਧ ਤੋਂ ਵੱਧ ਵਿਆਜ ਲੈ ਰਹੇ ਹਨ। ਇਹ ਵਿਸ਼ੇਸ਼ FD ਬੈਂਕ ਸ਼ਾਖਾ, ਇੰਟਰਨੈਟ ਬੈਂਕਿੰਗ ਤੇ YONO ਚੈਨਲ ਰਾਹੀਂ ਬੁੱਕ ਕੀਤੀ ਜਾ ਸਕਦੀ ਹੈ। ਤੁਸੀਂ ਇਸ FD ਵਿੱਚ ਵੱਧ ਤੋਂ ਵੱਧ 3 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੇ ਹੋ।

4. SBI ਸਰਵੋਤਮ FD ਸਕੀਮ

ਐਸਬੀਆਈ ਦੀ ਸਰਵੋਤਮ ਸਕੀਮ (SBI Sarvottam) ਪੀਪੀਐਫ, ਐਨਐਸਸੀ ਤੇ ਪੋਸਟ ਆਫਿਸ ਦੀਆਂ ਬਚਤ ਸਕੀਮਾਂ ਨਾਲੋਂ ਵੱਧ ਵਿਆਜ ਦੀ ਪੇਸ਼ਕਸ਼ ਕਰ ਰਹੀ ਹੈ। SBI ਦੀ ਇਸ ਸਕੀਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਸਿਰਫ 1 ਸਾਲ ਤੇ 2 ਸਾਲ ਦੀ ਸਕੀਮ ਹੈ। ਭਾਵ ਤੁਸੀਂ ਥੋੜ੍ਹੇ ਸਮੇਂ ਵਿੱਚ ਇੱਕ ਵੱਡਾ ਫੰਡ ਇਕੱਠਾ ਕਰ ਸਕਦੇ ਹੋ। 

SBI ਸਰਵੋਤਮ ਸਕੀਮ (SBI Sarvottam) ਵਿੱਚ ਗਾਹਕਾਂ ਨੂੰ 2 ਸਾਲ ਦੀ ਜਮ੍ਹਾ ਯਾਨੀ FD 'ਤੇ 7.4 ਪ੍ਰਤੀਸ਼ਤ ਵਿਆਜ ਮਿਲ ਰਿਹਾ ਹੈ। ਇਹ ਵਿਆਜ ਦਰ ਆਮ ਲੋਕਾਂ ਲਈ ਹੈ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਨੂੰ ਇਸ ਯੋਜਨਾ 'ਤੇ 7.90 ਫੀਸਦੀ ਵਿਆਜ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਕ ਸਾਲ ਦੇ ਨਿਵੇਸ਼ 'ਤੇ ਆਮ ਲੋਕਾਂ ਨੂੰ 7.10 ਫੀਸਦੀ ਤੇ ਸੀਨੀਅਰ ਨਾਗਰਿਕਾਂ ਨੂੰ 7.60 ਫੀਸਦੀ ਵਿਆਜ ਮਿਲ ਰਿਹਾ ਹੈ। 

ਸੀਨੀਅਰ ਨਾਗਰਿਕਾਂ ਲਈ 15 ਲੱਖ ਰੁਪਏ ਤੋਂ 2 ਕਰੋੜ ਰੁਪਏ ਤੱਕ ਦੀ ਸਰਵੋਤਮ 1 ਸਾਲ ਦੀ ਜਮ੍ਹਾਂ ਰਕਮ 'ਤੇ ਸਾਲਾਨਾ ਵਿਆਜ 7.82 ਪ੍ਰਤੀਸ਼ਤ ਹੈ। ਜਦੋਂਕਿ, ਦੋ ਸਾਲਾਂ ਦੇ ਜਮ੍ਹਾ ਲਈ ਵਿਆਜ 8.14 ਪ੍ਰਤੀਸ਼ਤ ਹੈ। 2 ਕਰੋੜ ਤੋਂ 5 ਕਰੋੜ ਰੁਪਏ ਦੇ ਬਲਕ ਡਿਪਾਜ਼ਿਟ 'ਤੇ SBI ਸੀਨੀਅਰ ਨਾਗਰਿਕਾਂ ਨੂੰ 1 ਸਾਲ ਲਈ 7.77 ਫੀਸਦੀ ਤੇ 2 ਸਾਲ ਲਈ 7.61 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Sports News: ਸਾਲ ਦੇ ਅੰਤ 'ਚ ਦੋ ਮਹਾਨ ਭਾਰਤੀ ਖਿਡਾਰੀਆਂ ਦੀ ਅਚਾਨਕ ਹੋਈ ਮੌਤ, ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਕਰ ਗਏ ਨਮ
ਸਾਲ ਦੇ ਅੰਤ 'ਚ ਦੋ ਮਹਾਨ ਭਾਰਤੀ ਖਿਡਾਰੀਆਂ ਦੀ ਅਚਾਨਕ ਹੋਈ ਮੌਤ, ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਕਰ ਗਏ ਨਮ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ, ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ, ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
Embed widget