ਨਵਾਂ ਸ਼ਹਿਰ 'ਚ ਕੂਲਰ ਧਮਾਕੇ 'ਚ ਵੱਡਾ ਖੁਲਾਸਾ, ਪਾਕਿਸਤਾਨ ਨਾਲ ਜੁੜੇ ਤਾਰ
ਪੰਜਾਬ ਦੇ ਨਵਾਂ ਸ਼ਹਿਰ 'ਚ ਕੂਲਰ ਧਮਾਕੇ ਦੇ ਪਿੱਛੇ ਪਾਕਿਸਤਾਨ 'ਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਹੱਥ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਿੰਦਾ ਨੇ ਦੋ ਹੈਂਡ ਗ੍ਰਨੇਡ ਭੇਜੇ ਸੀ।
ਨਵਾਂ ਸ਼ਹਿਰ/ ਚੰਡੀਗੜ੍ਹ: ਪੰਜਾਬ ਦੇ ਨਵਾਂ ਸ਼ਹਿਰ 'ਚ ਕੂਲਰ ਧਮਾਕੇ ਦੇ ਪਿੱਛੇ ਪਾਕਿਸਤਾਨ 'ਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਹੱਥ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਿੰਦਾ ਨੇ ਦੋ ਹੈਂਡ ਗ੍ਰਨੇਡ ਭੇਜੇ ਸੀ। ਇਨ੍ਹਾਂ ਵਿੱਚੋਂ ਇੱਕ ਨਵਾਂ ਸ਼ਹਿਰ ਦੇ CIA ਸਟਾਫ ਦੇ ਕੂਲਰ 'ਤੇ ਸੁੱਟਿਆ ਗਿਆ ਸੀ ਜਦਕਿ ਦੂਜਾ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਤਿੰਨ ਲੋਕਾਂ ਨੂੰ ਸਾਜਿਸ਼ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਵੀ ਕੀਤਾ ਹੈ।
ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ 'ਚ ਮਨੀਸ਼ ਉਰਫ ਬਾਬਾ, ਰਮਨਦੀਪ ਉਰਫ ਜਾਖੂ, ਪ੍ਰਦੀਪ ਉਰਫ ਭੱਟੀ ਸ਼ਾਮਲ ਹਨ। ਪੁਲਿਸ ਮੁਤਾਬਕ ਰਿੰਦਾ ਨੇ ਹੈਂਡਗਰਨੇਡ ਦੀ ਸਪਲਾਈ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਕੀਤੀ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ 4 ਲੱਖ ਰੁਪਏ ਦੀ ਡੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ 7 ਅਤੇ 8 ਨਵੰਬਰ, 2021 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਮਾਰਨ ਦੀ ਨੀਅਤ ਨਾਲ ਸੀਆਈਏ ਦਫ਼ਤਰ ਨਵਾਂਸ਼ਹਿਰ 'ਤੇ ਹੈਂਡ ਗ੍ਰਨੇਡ ਸੁੱਟਿਆ ਸੀ। ਹਾਲਾਂਕਿ ਸੀਆਈਏ ਦਫ਼ਤਰ ਵਿੱਚ ਮੌਜੂਦ ਪੁਲੀਸ ਅਧਿਕਾਰੀ ਵਾਲ-ਵਾਲ ਬਚ ਗਏ ਸਨ।
ਐਸਐਸਪੀ ਨਵਾਂ ਸ਼ਹਿਰ ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਨਵਾਂਸ਼ਹਿਰ ਵਿੱਚ ਹਮਲੇ ਲਈ ਇੱਕ ਹੈਂਡ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਸੀ, ਤਾਂ ਰਮਨਦੀਪ ਦੇ ਖੁਲਾਸੇ 'ਤੇ ਹਮਲੇ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਇੱਕ ਜ਼ਿੰਦਾ ਪੀ-80 ਹੈਂਡ ਗ੍ਰੇਨੇਡ ਨੂੰ ਬਰਾਮਦ ਕੀਤਾ ਗਿਆ ਸੀ। ਹਰਵਿੰਦਰ ਉਰਫ਼ ਰਿੰਦਾ ਨੇ ਇਸ ਹਮਲੇ ਨੂੰ ਅੰਜਾਮ ਦੇਣ ਲਈ ਰਮਨਦੀਪ ਨਾਲ 4 ਲੱਖ ਰੁਪਏ ਵਿੱਚ ਸੌਦਾ ਕੀਤਾ ਸੀ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।