ਆਪ ਵਿਧਾਇਕ ਨੇ ਸਰਕਾਰ ਦੇ 'ਬਦਲਾਅ' ਦੀ ਖੋਲ੍ਹੀ ਪੋਲ ! ਕਿਹਾ-ਨਸ਼ਾ ਤੇ ਭ੍ਰਿਸ਼ਟਾਚਾਰ ਕਈ ਗੁਣਾ ਵਧਿਆ, 2027 'ਚ ਤਾਂ ਸਰਕਾਰ ਭੁੱਲ ਜਾਓ
ਸਰਕਾਰ ਦੀਆਂ ਕਮਜ਼ੋਰੀਆਂ ਕਾਰਨ ਅੱਜ ਇਹ ਸਥਿਤੀ ਹੋ ਗਈ ਹੈ। ਜੇ ਕੋਈ ਵਿਧਾਇਕ ਅਧਿਕਾਰੀ ਨੂੰ ਕੰਮ ਲਈ ਫੋਨ ਕਰਦਾ ਹੈ ਤਾਂ ਉਹ ਕਹਿੰਦੇ ਹਨ, ਸਰ ਕੰਮ ਹੋ ਜਾਵੇਗਾ ਪਰ ਕੰਮ ਹੁੰਦਾ ਨਹੀਂ। ਜੇ ਹਾਲਾਤ ਨਾ ਬਦਲੇ ਤਾਂ 2027 'ਚ ਸਰਕਾਰ ਬਣਨੀ ਭੁੱਲ ਜਾਓ
Punjab Government: ਅੰਮ੍ਰਿਤਸਰ ਤੋਂ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੈ ਗੁਪਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਵਿਧਾਇਕ ਅਜੇ ਧਾਲੀਵਾਲ ਪਾਰਟੀ ਆਗੂਆਂ 'ਤੇ ਤਿੱਖੇ ਨਿਸ਼ਾਨੇ ਸਾਧ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਉਤਸ਼ਾਹ ਵਧ ਗਿਆ ਹੈ। ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਵੀਡੀਓ 'ਚ 'ਆਪ' ਵਿਧਾਇਕ ਅਜੈ ਗੁਪਤਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਵਾਲ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਬਦਲਾਅ ਨਹੀਂ ਹੋਇਆ, ਨਸ਼ਾ ਬੰਦ ਕੀ ਹੋਣਾ ਸੀ ਸਗੋਂ ਪੰਜਾਬ ਵਿੱਚ ਨਸ਼ਾ ਕਈ ਗੁਣਾ ਵਧ ਗਿਆ ਹੈ। ਭ੍ਰਿਸ਼ਟਾਚਾਰ ਵੀ ਬੰਦ ਨਹੀਂ ਹੋਇਆ ਸਗੋਂ ਇਹ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ। ਵਿਧਾਇਕ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਦੋਸਤ ਹੈ ਜਿਸ ਤੋਂ ਕਿਸੇ ਕੰਮ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਪਰ ਜਦੋਂ ਉਨ੍ਹਾਂ ਨੇ ਇੱਕ ਵਿਧਾਇਕ ਨੂੰ ਫੋਨ ਕਰਵਾਇਆ ਤਾਂ ਰਿਸ਼ਵਤ ਵਧ ਕੇ 5 ਲੱਖ ਰੁਪਏ ਹੋ ਗਈ।
ਵਿਧਾਇਕ ਅਜੈ ਗੁਪਤਾ ਨੇ ਕਿਹਾ ਕਿ ਜੇ ਢਾਈ ਸਾਲ ਪਹਿਲਾਂ ਸਰਕਾਰ ਨੇ ਪੁਲਿਸ ਪ੍ਰਸ਼ਾਸਨ 'ਤੇ ਸਖ਼ਤੀ ਕੀਤੀ ਹੁੰਦੀ ਤਾਂ ਅੱਜ ਸਾਡੀ ਇਹ ਹਾਲਤ ਨਾ ਹੁੰਦੀ। ਵਲੰਟੀਅਰਾਂ ਦਾ ਕਹਿਣਾ ਹੈ ਕਿ ਅੱਜ ਵੀ ਕਾਂਗਰਸੀ ਤੇ ਅਕਾਲੀ ਦਲ ਦੇ ਆਗੂ ਥਾਣਿਆਂ ਵਿੱਚ ਡੇਰੇ ਲਾਏ ਹੋਏ ਹਨ। ਉਨ੍ਹਾਂ ਦੇ ਹੀ ਥਾਣਿਆਂ ਵਿੱਚ ਕੰਮ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਮਜ਼ੋਰੀਆਂ ਕਾਰਨ ਅੱਜ ਇਹ ਸਥਿਤੀ ਹੋ ਗਈ ਹੈ। ਜੇ ਕੋਈ ਵਿਧਾਇਕ ਅਧਿਕਾਰੀ ਨੂੰ ਕੰਮ ਲਈ ਫੋਨ ਕਰਦਾ ਹੈ ਤਾਂ ਉਹ ਕਹਿੰਦੇ ਹਨ, ਸਰ ਕੰਮ ਹੋ ਜਾਵੇਗਾ ਪਰ ਕੰਮ ਹੁੰਦਾ ਨਹੀਂ। ਜੇ ਹਾਲਾਤ ਨਾ ਬਦਲੇ ਤਾਂ 2027 'ਚ ਸਰਕਾਰ ਬਣਨੀ ਭੁੱਲ ਜਾਓ
ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ 'ਆਪ' ਵਿਧਾਇਕ ਦੀ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਇਹ ਵੀ ਲਿਖਿਆ- ਬਦਲਾਅ ਦੀ ਕਹਾਣੀ ਅੰਮ੍ਰਿਤਸਰ ਸੈਂਟਰਲ ਦੇ ਆਮ ਆਦਮੀ ਪਾਰਟੀ ਦੇ MLA ਅਜੇ ਗੁਪਤਾ ਦੀ ਜੁਬਾਨੀ
ਬਦਲਾਅ ਦੀ ਕਹਾਣੀ ਅੰਮ੍ਰਿਤਸਰ ਸੈਂਟਰਲ ਦੇ ਆਮ ਆਦਮੀ ਪਾਰਟੀ ਦੇ MLA ਅਜੇ ਗੁਪਤਾ ਦੀ ਜੁਬਾਨੀ pic.twitter.com/XcakSn3PPG
— Amarinder Singh Raja Warring (@RajaBrar_INC) June 9, 2024
ਦੱਸ ਦੇਈਏ ਕਿ 'ਆਪ' ਵਿਧਾਇਕ ਦੀ ਇਹ ਵੀਡੀਓ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ 'ਤੇ ਸ਼ੇਅਰ ਕੀਤੀ ਹੈ। ਸੁਖਬੀਰ ਨੇ ਲਿਖਿਆ- "ਬਦਲਾਅ" ਦੀ ਸੱਚੀ ਕਹਾਣੀ - ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਸ਼੍ਰੀ ਅਜੈ ਗੁਪਤਾ ਦੀ ਜੁਬਾਨੀ...






















