Amritsar News: ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਨੂੰ ਇੰਗਲੈਂਡ ਜਾਣ ਤੋਂ ਮੁੜ ਰੋਕਿਆ
ਭਾਈ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਮੁੜ ਰੋਕਿਆ ਗਿਆ ਹੈ। ਕਿਰਨਦੀਪ ਨੇ ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 1.25 ਵਜੇ ਏਅਰ ਇੰਡੀਆ ਦੀ ਦਿੱਲੀ ਤੋਂ ਬਰਮਿੰਘਮ ਉਡਾਣ 'ਤੇ ਰਵਾਨਾ ਹੋਣਾ ਸੀ।
Amritsar News: ਭਾਈ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਤੋਂ ਮੁੜ ਰੋਕਿਆ ਗਿਆ ਹੈ। ਕਿਰਨਦੀਪ ਨੇ ਦਿੱਲੀ ਹਵਾਈ ਅੱਡੇ ਤੋਂ ਦੁਪਹਿਰ 1.25 ਵਜੇ ਏਅਰ ਇੰਡੀਆ ਦੀ ਦਿੱਲੀ ਤੋਂ ਬਰਮਿੰਘਮ ਉਡਾਣ 'ਤੇ ਰਵਾਨਾ ਹੋਣਾ ਸੀ।
ਦੱਸ ਦਈਏ ਕਿ ਕਿਰਨਦੀਪ ਨੂੰ ਅਪ੍ਰੈਲ ਤੋਂ ਬਾਅਦ ਬੀਤੀ 14 ਜੁਲਾਈ ਨੂੰ ਵੀ ਵਿਦੇਸ਼ ਜਾਣ ਤੋਂ ਰੋਕਿਆ ਗਿਆ ਸੀ। ਕਿਰਨਦੀਪ ਨੂੰ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਕਿਰਨਦੀਪ ਕੌਰ ਬ੍ਰਿਟਿਸ਼ ਨਾਗਰਿਕ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਅੰਤਰਾਸ਼ਟਰੀ ਹਵਾਈ ਅੱਡੇ ਤੇ ਉਸ ਵੇਲੇ ਰੋਕ ਲਿਆ ਗਿਆ ਜਦੋਂ ਉਹ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਫਲਾਈਟ ਰਾਹੀਂ ਇੰਗਲੈਂਡ ਜਾਣ ਲਈ ਪਹੁੰਚੀ ਸੀ। ਇਸ ਦੌਰਾਨ ਫਲਾਈਟ ਦੇ ਬਾਕੀ ਯਾਤਰੀਆਂ ਨਾਲੋਂ ਵੱਖ ਕਰਕੇ ਕਿਰਨਦੀਪ ਕੋਲੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਪਿੰਡ ਜੱਲੁਪੁਰ ਵਾਪਿਸ ਭੇਜ ਦਿੱਤਾ ਗਿਆ।






















