Punjab News: ਪੁਲਿਸ ਦੇ ਹੱਥੀ ਚੜ੍ਹਿਆ ਖ਼ਤਰਨਾਕ ਗੈਂਗਸਟਰ ਭਿੰਦਾ ਡਾਨ, 4 ਪਿਸਤੌਲ, 16 ਕਾਰਤੂਸ ਤੇ ਮੋਬਾਈਲ ਬਰਾਮਦ
Punjab News: ਪੁੁਲਿਸ ਨੇ ਖਤਰਨਾਕ ਗੈਂਗਸਟਰ ਭਿੰਦਾ ਡਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
Amritsar News: ਕਾਊਂਟਰ ਇੰਟੈਲੀਜੈਂਸ (CI) ਦੀ ਟੀਮ ਦੇ ਹੱਥੀ ਚੜ੍ਹਿਆ ਨਾਮੀ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਡਾਨ। ਜਿਸ ਨੇ ਆਪਣੇ ਕਾਰਨਾਮਿਆਂ ਕਰਕੇ ਪੁਲਿਸ ਨੂੰ ਤੰਗ ਕਰ ਰੱਖਿਆ ਸੀ। ਵੀਰਵਾਰ ਦੇਰ ਰਾਤ ਨੂੰ ਕੰਬੋ ਖੇਤਰ ਤੋਂ ਪੁੁਲਿਸ ਨੇ ਖਤਰਨਾਕ ਗੈਂਗਸਟਰ ਭਿੰਦਾ ਡਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
4 ਦੇਸੀ ਪਿਸਤੌਲ ਤੇ 16 ਕਾਰਤੂਸ ਵੀ ਬਰਾਮਦ
ਪੁਲਿਸ ਨੂੰ ਮੁਲਜ਼ਮ ਦੇ ਕਬਜ਼ੇ ’ਚੋਂ 4 ਦੇਸੀ ਪਿਸਤੌਲ ਤੇ 16 ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਮੁਲਜ਼ਮ ਦੇ ਕਬਜ਼ੇ ’ਚੋਂ ਦੋ ਮੋਬਾਈਲ ਵੀ ਬਰਾਮਦ ਹੋਏ ਹਨ, ਜਿਸ ਕਾਰਨ ਪੁਲਿਸ ਨੂੰ ਕਈ ਗੈਂਗਸਟਰਾਂ ਤੇ ਹਥਿਆਰ ਤਸਕਰਾਂ ਦੇ ਨੰਬਰ ਮਿਲੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ
ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਆਈ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੰਬੋ ਇਲਾਕੇ ਵਿਚ ਰਹਿਣ ਵਾਲਾ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਡਾਨ ਰਾਜਾਸਾਂਸੀ ਨੇੜੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਆਧਾਰ ’ਤੇ ਟੀਮ ਨੇ ਨਾਕਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ।
ਜਦੋਂ ਮੁਲਜ਼ਮ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ’ਚੋਂ ਦੋ ਪਿਸਤੌਲ, ਅੱਠ ਕਾਰਤੂਸ ਤੇ ਦੋ ਮੋਬਾਈਲ ਬਰਾਮਦ ਹੋਏ। ਬਾਅਦ ਵਿਚ ਮੁਲਜ਼ਮ ਦੇ ਕਹਿਣ ’ਤੇ ਇਕ ਛੁਪਣਗਾਹ ਤੋਂ ਦੋ ਹੋਰ ਪਿਸਤੌਲ ਤੇ ਅੱਠ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਤੇ ਗੋਲੀ ਚਲਾਉਣ ਦੇ ਛੇ ਕੇਸ ਦਰਜ ਹਨ। ਪੁਲਿਸ ਨੂੰ ਸ਼ੱਕ ਹੈ ਕਿ ਭਿੰਦਾ ਡਾਨ ਦੇ ਮੱਧ ਪ੍ਰਦੇਸ਼ ਦੇ ਹਥਿਆਰ ਸਮੱਗਲਰਾਂ ਨਾਲ ਨੇੜਲੇ ਸਬੰਧ ਹਨ ਅਤੇ ਉਸ ਨੇ ਪਿਸਤੌਲ ਉਥੋਂ ਹੀ ਖਰੀਦਿਆ ਹੈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।