ਚੰਡੀਗੜ੍ਹ ਮੈਰਾਥਨ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਲਿਆ ਭਾਗ, MP ਮਨੀਸ਼ ਤਿਵਾੜੀ ਵੀ ਹੋਏ ਸ਼ਾਮਿਲ, ਚੰਗੀ ਸਿਹਤ ਨੂੰ ਲੈ ਕੇ ਦਿੱਤਾ ਖਾਸ ਸੁਨੇਹਾ
ਹਰ ਘਰ ਵਿਚ ਦਵਾਈਆਂ ਅਤੇ ਬਿਮਾਰੀਆਂ ਨੇ ਹਰੇਕ ਮੈਂਬਰ ਨੂੰ ਜਕੜ ਲਿਆ ਹੈ। ਚਾਹੇ ਵੱਡਾ ਹੈ ਚਾਹੇ ਛੋਟਾ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ। ਅੱਜ ਦੇ ਸਮੇਂ ਵਿੱਚ ਜੇਕਰ ਦੇਖਿਆ ਜਾਏ 10 ਚੋਂ 10 ਹੀ ਲੋਕ ਕਿਸੇ ਨਾ ਨਾ ਕਿਸੇ ਬਿਮਾਰੀ

ਬਾਕੀ ਦੇ ਕੰਮ ਬਾਅਦ 'ਚ ਪਹਿਲਾ ਸਿਹਤ ਜ਼ਰੂਰੀ ਹੈ। ਇਹ ਸਤਰਾਂ ਅੱਜ ਦੇ ਸਮੇਂ ਵਿਚ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ, ਕਿਉਂਕਿ ਸਾਡੇ ਦੇਸ਼ ਵਿੱਚ ਬਿਮਾਰੀਆਂ ਨੇ ਘਰ ਕਰ ਲਿਆ ਹੈ। ਹਰ ਘਰ ਵਿਚ ਦਵਾਈਆਂ ਅਤੇ ਬਿਮਾਰੀਆਂ ਨੇ ਹਰੇਕ ਮੈਂਬਰ ਨੂੰ ਜਕੜ ਲਿਆ ਹੈ। ਚਾਹੇ ਵੱਡਾ ਹੈ ਚਾਹੇ ਛੋਟਾ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ। ਅੱਜ ਦੇ ਸਮੇਂ ਵਿੱਚ ਜੇਕਰ ਦੇਖਿਆ ਜਾਏ 10 ਚੋਂ 10 ਹੀ ਲੋਕ ਕਿਸੇ ਨਾ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਪੱਕਾ ਪਾਏ ਜਾਣਗੇ। ਅਜਿਹੇ ਦੇ ਵਿਚ ਨਾਰਸੀ ਮੋਨਜੀ ਇੰਸਟਿਉਚਿਉਟ ਆਫ ਸਟੱਡੀਜ਼ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ।
ਸਿਹਤ ਨੂੰ ਲੈ ਕੇ ਖਾਸ ਉਪਰਾਲੇ ਤਹਿਤ ਮੈਰਾਥਨ ਦੌੜ ਦਾ ਆਯੋਜਨ ਕਰਵਾਇਆ ਗਿਆ
21 ਕਿਲੋਮੀਟਰ ਅਤੇ 11 ਕਿਲੋਮੀਟਰ ਅਤੇ 5 ਕਿਲੋਮੀਟਰ ਦੀ ਮੈਰਾਥਨ ਦੌੜ ਦਾ ਆਯੋਜਨ ਕਰਵਾਇਆ ਗਿਆ ਹੈ। ਇਸ ਮੈਰਾਥਨ ਦੌੜ ਵਿੱਚ 1100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਹੈ। ਡਾਇਰੈਕਟਰ ਡਾ ਰਸ਼ਮੀ ਖੁਰਾਣਾ ਨਾਗਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੀ ਹਾਫ ਮੈਰਾਥਨ ਦੌੜ ਦਾ ਤੀਜਾ ਐਡੀਸ਼ਨ ਕਰਵਾਇਆ ਗਿਆ ਹੈ ਅਤੇ ਇਸ ਵਿਚ ਵਿਮੈਨ ਡੇਅ ਨੂੰ ਸਮਰਪਿਤ ਰੱਖਿਆ ਗਿਆ ਹੈ। ਇਸ ਮੈਰਾਥਨ ਵਿੱਚ ਪੁਰਸ਼ਾਂ ਦੇ ਨਾਲ ਨਾਲ ਵੱਧ ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ ਹੈ।

ਉਚੇਚੇ ਤੌਰ 'ਤੇ ਪਹੁੰਚੇ ਸੰਸਦ ਮੈਂਬਰ ਮਨੀਸ਼ ਤਿਵਾੜੀ
ਚੰਡੀਗੜ੍ਹ ਤੋਂ ਸਾਂਸਦ ਮਨੀਸ਼ ਤਿਵਾੜੀ ਵੀ ਇਸ ਮੈਰਾਥਨ ਦੌੜ ਦੀ ਸ਼ੁਰੂਆਤ ਕਰਨ ਲਈ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਰਾਥਨ ਦੀ ਦੌੜ ਦੀ ਸ਼ੁਰੂਆਤ ਕਰਵਾਈ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ। ਡਾਇਰੈਕਟਰ ਰਸ਼ਮੀ ਖੁਰਾਣਾ ਨਾਗਪਾਲ ਨੇ ਦੱਸਿਆ ਕਿ ਕੈਂਸਰ ਪ੍ਰਤੀ ਜਾਗਰੂਕਤਾ ਨੂੰ ਲੈ ਕੇ ਅਸੀਂ ਅੱਜ ਮੈਰਾਥਨ ਦੌੜ ਕਰਵਾਈ ਗਈ ਹੈ। ਜਿਸ ਵਿੱਚ ਹਰ ਉਮਰ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਚੰਗੀ ਸਿਹਤ ਦਾ ਸੁਨੇਹਾ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















