Chandigarh News: ਨਵੇਂ ਸਾਲ ਦੇ ਜਸ਼ਨਾਂ ਵੇਲੇ ਚੰਡੀਗੜ੍ਹੀਏ ਰਹਿਣ ਸਾਵਧਾਨ! ਐਕਸ਼ਨ ਮੋਡ 'ਚ ਪੁਲਿਸ
Chandigarh News: ਨਿਊ ਈਅਰ ਦੇ ਜਸ਼ਨਾਂ ਮੌਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ। ਨਵੇਂ ਸਾਲ ’ਤੇ ਸ਼ਰਾਬ ਪੀ ਕੇ ਵਾਹਨ ਚਲਾਉਂਦਿਆਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ
Chandigarh News: ਨਿਊ ਈਅਰ ਦੇ ਜਸ਼ਨਾਂ ਮੌਕੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੀ ਖੈਰ ਨਹੀਂ। ਨਵੇਂ ਸਾਲ ’ਤੇ ਸ਼ਰਾਬ ਪੀ ਕੇ ਵਾਹਨ ਚਲਾਉਂਦਿਆਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਪੁਲਿਸ ਦੇ ਬੁਲਾਰੇ ਅਨੁਸਾਰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਹੋਟਲਾਂ, ਕਲੱਬਾ ’ਚ ਸਮਾਗਮ ਕੀਤੇ ਜਾ ਰਹੇ ਹਨ, ਜਿੱਥੇ ਵੱਡੀ ਗਿਣਤੀ ’ਚ ਨੌਜਵਾਨ ਪਹੁੰਚਣਗੇ। ਇਸ ਮੌਕੇ 1500 ਤੋਂ ਵੱਧ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ। ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੀ ਅੰਦਰੂਨੀ ਤੇ ਬਾਹਰੀ ਸੜਕਾਂ ’ਤੇ ਚੌਕਸੀ ਵਰਤੀ ਜਾਵੇਗੀ।
ਦੂਜੇ ਪਾਸੇ ਪੀਸੀਆਰ ਵੱਲੋਂ ਵੀ ਸ਼ਹਿਰ ’ਚ ਗਸ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਮਰਜੈਂਸੀ ਸੁਵਿਧਾ ਲਈ ਐਂਬੂਲੇਂਸ, ਫਾਈਰ ਬ੍ਰਿਗੇਡ ਨੂੰ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ। ਨਵੇਂ ਸਾਲ ਮੌਕੇ ਸ਼ਹਿਰ ’ਚ ਆਵਾਜਾਈ ਸਮੱਸਿਆਂ ’ਤੇ ਕਾਬੂ ਪਾਉਣ ਲਈ ਨੌਂ ਵਧੇਰੇ ਭੀੜ-ਭਾੜ ਵਾਲੀਆਂ ਸੜਕਾਂ ਨੂੰ ‘ਵਾਹਨ ਮੁਕਤ ਸੜਕ’ ਐਲਾਨ ਦਿੱਤਾ ਹੈ ਜਿਸ ’ਚ ਸੈਕਟਰ-7, 8, 9, 10, 17 ਤੇ 22 ਦੀ ਮਾਰਕੀਟ ਦੇ ਅੰਦਰੂਨੀ ਸੜਕਾਂ, ਸੈਕਟਰ-10 ’ਚ ਮਿਊਜ਼ੀਅਮ ਤੇ ਆਰਟ ਗੈਲਰੀ ਵਾਲੀ ਸੜਕ, ਅਰੋਮਾ ਲਾਈਟ ਤੋਂ ਡਿਸਪੈਂਸਰੀ ਵਾਲਾ ਛੋਟਾ ਚੌਕ ਤੱਕ ਦੀ ਸੜਕ ਸ਼ਾਮਲ ਹਨ।
ਇਸ ਤੋਂ ਇਲਾਵਾ ਏਲਾਂਤੇ ਮਾਲ ਨੇੜਲੀਆਂ ਸੜਕਾਂ ’ਤੇ ਵੀ ਆਵਾਜਾਈ ਬੰਦ ਰਹੇਗੀ। ਇਨ੍ਹਾਂ ਸੜਕਾਂ ’ਤੇ 31 ਦਸੰਬਰ 2023 ਨੂੰ ਰਾਤ 10 ਵਜੇ ਤੋਂ 1 ਜਨਵਰੀ 2024 ਨੂੰ ਸਵੇਰੇ 2 ਵਜੇ ਤੱਕ ਵਾਹਨਾਂ ਦੇ ਜਾਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਏਲਾਂਤੇ ਮਾਲ ਇੰਡਸਟਰੀਲ ਏਰੀਆ ਵਾਲੀ ਸੜਕ ਨੂੰ ਸਿੰਗਲ ਵੇਅ ਕਰ ਦਿੱਤਾ ਹੈ। ਪੁਲਿਸ ਨੇ ਲੋਕਾਂ ਨੂੰ ਆਪਣੇ ਵਾਹਨ ਸਹੀ ਢੰਗ ਨਾਲ ਪਾਰਕਿੰਗ ’ਚ ਖੜ੍ਹੇ ਕਰਨ ਦੀ ਅਪੀਲ ਕੀਤੀ ਗਈ ਹੈ।
ਪੁਲਿਸ ਬੁਲਾਰੇ ਨੇ ਕਿਹਾ ਕਿ ਸ਼ਹਿਰ ’ਚ ਭੀੜ ਹੋਣ ਕਰਕੇ ਹਰੇਕ ਵਿਅਕਤੀ ਨਿਯਮਾਂ ਦੀ ਪਾਲਣਾ ਕਰਦਿਆਂ ਆਪਣਾ ਸ਼ਨਾਖਤੀ ਪੱਤਰ ਨਾਲ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।