Chandigarh News: ਸ਼ਰਾਬ ’ਤੇ ਲੱਗਣ ਵਾਲਾ ਗਊ ਸੈੱਸ ਘਟਾਇਆ, ਹੁਣ ਅੰਗਰੇਜ਼ੀ ਦੀ ਬੋਤਲ ’ਤੇ 10 ਦੇ ਬਜਾਏ 2 ਰੁਪਏ ਲੱਗੇਗਾ ਸੈੱਸ
ਨਗਰ ਨਿਗਮ ਦੀ ਹੱਦ ’ਚ ਦੇਸ਼ੀ ਸ਼ਰਾਬ ਦੀ ਬੋਤਲ ’ਤੇ 5 ਰੁਪਏ ਪ੍ਰਤੀ ਬੋਤਲ ਗਊ ਸੈੱਸ ਵਸੂਲਿਆ ਜਾਂਦਾ ਸੀ, ਜਿਸ ਨੂੰ ਘਟਾ ਕੇ 1 ਰੁਪਏ ਕਰ ਦਿਤਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਸ਼ਰਾਬ ’ਤੇ 10 ਰੁਪਏ ਪ੍ਰਤੀ ਬੋਤਲ ਗਊ ਸੈੱਸ ਵਸੂਲ ਕੀਤਾ ਜਾ ਰਿਹਾ ਸੀ
Chandigarh News: ਯੂਟੀ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕੇ ਲੈਣ ਲਈ ਠੇਕੇਦਾਰ ਨਹੀਂ ਲੱਭ ਰਹੇ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਹੁਣ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਾਲ 2023-24 ਦੀ ਆਬਕਾਰੀ ਨੀਤੀ ਅਨੁਸਾਰ ਸ਼ਹਿਰ ਵਿੱਚ ਸ਼ਰਾਬ ਦੀਆਂ ਬੋਤਲਾਂ ’ਤੇ ਲੱਗਣ ਵਾਲੇ ਗਊ ਸੈੱਸ ਨੂੰ ਘਟਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਚੰਡੀਗੜ੍ਹ 'ਚ ਖਾਲਿਸਤਾਨ ਪੱਖੀ ਐਕਟਿਵ? ਫਿਰ ਲਿਖੇ ਖਾਲਿਸਤਾਨ ਦੇ ਨਾਅਰੇ
ਹਾਸਲ ਜਾਣਕਾਰੀ ਅਨੁਸਾਰ ਨਗਰ ਨਿਗਮ ਦੀ ਹੱਦ ’ਚ ਦੇਸ਼ੀ ਸ਼ਰਾਬ ਦੀ ਬੋਤਲ ’ਤੇ 5 ਰੁਪਏ ਪ੍ਰਤੀ ਬੋਤਲ ਗਊ ਸੈੱਸ ਵਸੂਲਿਆ ਜਾਂਦਾ ਸੀ, ਜਿਸ ਨੂੰ ਘਟਾ ਕੇ ਇੱਕ ਰੁਪਏ ਕਰ ਦਿੱਤਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਸ਼ਰਾਬ ਦੀ ਬੋਤਲ ’ਤੇ 10 ਰੁਪਏ ਪ੍ਰਤੀ ਬੋਤਲ ਗਊ ਸੈੱਸ ਵਸੂਲ ਕੀਤਾ ਜਾ ਰਿਹਾ ਸੀ, ਜਿਸ ਨੂੰ ਘਟਾ ਕੇ 2 ਰੁਪਏ ਕਰ ਦਿੱਤਾ ਹੈ।
ਬੀਅਰ ਦੀ ਬੋਤਲ ’ਤੇ 5 ਰੁਪਏ ਪ੍ਰਤੀ ਬੋਤਲ ਗਊ ਸੈੱਸ ਵਸੂਲ ਕੀਤਾ ਜਾਂਦਾ ਸੀ, ਉਸ ਨੂੰ ਵੀ ਘਟਾ ਕੇ ਇਕ ਰੁਪਏ ਪ੍ਰਤੀ ਬੋਤਲ ਕਰ ਦਿੱਤਾ ਹੈ । ਚੰਡੀਗੜ੍ਹ ਨਗਰ ਨਿਗਮ ਦੀ ਹੱਦ ’ਚ ਸ਼ਰਾਬ ਦੀਆਂ ਬੋਤਲਾਂ ’ਤੇ ਗਊ ਸੈੱਸ ਦੀਆਂ ਨਵੀਆਂ ਦਰਾਂ ਪਹਿਲੀ ਅਪਰੈਲ 2023 ਤੋਂ ਲਾਗੂ ਹੋਣਗੀਆਂ ।
ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੇ ਸਾਲ 2023-24 ਦੀ ਆਬਕਾਰੀ ਨੀਤੀ ਅਨੁਸਾਰ ਸ਼ਰਾਬ ਦੀਆਂ ਬੋਤਲਾਂ ਤੋਂ ਗਊ ਸੈੱਸ ਘਟਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਸ਼ਰਾਬ ਦੀ ਕੀਮਤ ’ਤੇ ਬਹੁਤਾ ਅਸਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ ।
ਇਸ ਸਾਲ ਯੂਟੀ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਸ਼ਰਾਬ ਦੇ ਠੇਕਿਆਂ ਲਈ ਠੇਕੇਦਾਰ ਨਹੀਂ ਮਿਲ ਰਹੇ ਹਨ, ਜਿਸ ਕਰ ਕੇ ਕਿਸੇ ਸਮੇਂ ਪਹਿਲੀ ਵਾਰ ਵਿੱਚ ਨਿਲਾਮ ਹੋਣ ਵਾਲੇ ਸਾਰੇ 95 ਠੇਕਿਆਂ ਨੂੰ ਪ੍ਰਸ਼ਾਸਨ ਤਿੰਨ ਵਾਰ ਵਿੱਚ ਵੀ ਨਿਲਾਮ ਨਹੀਂ ਕਰ ਸਕਿਆ ਹੈ । ਹੁਣ ਯੂਟੀ ਪ੍ਰਸ਼ਾਸਨ ਵੱਲੋਂ ਬਕਾਇਆ ਰਹਿੰਦੇ 36 ਠੇਕਿਆਂ ਦੀ ਨਿਲਾਮੀ ਲਈ 31 ਮਾਰਚ ਨੂੰ ਸਾਰਿਆਂ ਨੂੰ ਸੱਦਿਆ ਹੈ ।