Jalandhar News: ‘ਏ’ ਕੈਟਾਗਿਰੀ ਦੇ ਗੈਂਗਸਟਰ ਤੀਰਥ ਢਿੱਲਵਾਂ ਦੀ ਬਰੇਨ ਹੈਮਰੇਜ ਨਾਲ ਮੌਤ
ਪਿੰਡ ਢਿੱਲਵਾਂ ਕਲਾਂ ਦੇ ਵਸਨੀਕ ਤੇ ਗੈਂਗਸਟਰ ਤੀਰਥ ਢਿੱਲਵਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮੌਤ ਦਾ ਕਾਰਨ ਬਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ। ਉਸ ਨੇ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ।
Jalandhar News: ਪੰਜਾਬ ਦੇ ‘ਏ’ ਕੈਟਾਗਿਰੀ ਦੇ ਗੈਂਗਸਟਰ ਤੀਰਥ ਢਿੱਲਵਾਂ ਦੀ ਮੌਤ ਹੋ ਗਈ ਹੈ। ਮੌਤ ਦਾ ਕਾਰਨ ਬਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ। ਤੀਰਖ ਢਿੱਲੋਂ ਉੱਪਰ ਗੈਂਗਸਟਰ ਸੁੱਖਾ ਕਾਹਲਵਾ ਤੇ ਸਿਆਸੀ ਕਾਰਕੁਨ ਜਸਵਿੰਦਰ ਰੌਕੀ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਸੀ।
ਹਾਸਲ ਜਾਣਕਾਰੀ ਮੁਤਾਬਕ ਪਿੰਡ ਢਿੱਲਵਾਂ ਕਲਾਂ ਦੇ ਵਸਨੀਕ ਤੇ ਗੈਂਗਸਟਰ ਤੀਰਥ ਢਿੱਲਵਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮੌਤ ਦਾ ਕਾਰਨ ਬਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ। ਉਸ ਨੇ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਿਆ। ਗੈਂਗਸਟਰ ਦੀ ਦੇਹ ਨੂੰ ਪੰਜਗਰਾਈਂ ਕਲਾਂ ਦੇ ਦੇਹ ਸੰਭਾਲ ਕੇਂਦਰ ਵਿੱਚ ਰੱਖਿਆ ਗਿਆ ਹੈ ਕਿਉਂਕਿ ਤੀਰਥ ਦੀਆਂ ਦੋ ਭੈਣਾਂ ਵਿਦੇਸ਼ ਵਿੱਚ ਹਨ। ਉਸ ਦਾ ਸਸਕਾਰ ਅੱਜ ਹੋਣ ਦੀ ਸੰਭਾਵਨਾ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਤੀਰਥ ਪੰਜ ਮਹੀਨੇ ਪਹਿਲਾਂ ਜ਼ਮਾਨਤ ’ਤੇ ਬਾਹਰ ਆਇਆ ਸੀ। ਉਹ ਘਰ ਵਿਚ ਹੀ ਰਹਿੰਦਾ ਸੀ ਤੇ ਪਿਛਲੇ ਸਮੇਂ ਤੋਂ ਬਿਮਾਰ ਸੀ। ਉਸ ਦੇ ਸਿਰ ਵਿਚ ਪਰਸੋਂ ਦਰਦ ਹੋਣਾ ਸ਼ੁਰੂ ਹੋਇਆ ਤਾਂ ਉਸ ਨੂੰ ਕੋਟਕਪੂਰੇ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਹੋਣ ਕਰਕੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੀਰਥ ਨੂੰ ਇੱਕ ਘਰੇਲੂ ਝਗੜੇ ਕਰਕੇ 2010 ਵਿੱਚ ਜੇਲ੍ਹ ਜਾਣਾ ਪਿਆ ਸੀ। ਜੇਲ੍ਹ ਵਿਚ ਉਸ ਦੀ ਦੋਸਤੀ ਗੈਂਗਸਟਰਾਂ ਨਾਲ ਹੋਈ ਸੀ।
ਦੱਸ ਦਈਏ ਕਿ ਤੀਰਥ ਪੰਜਾਬ ਵਿੱਚ ‘ਏ’ ਕੈਟਾਗਿਰੀ ਦਾ ਗੈਂਗਸਟਰ ਸੀ ਤੇ ਉਹ ਗੈਂਗਸਟਰ ਸੁੱਖਾ ਕਾਹਲਵਾ ਅਤੇ ਸਿਆਸੀ ਆਗੂ ਜਸਵਿੰਦਰ ਸਿੰਘ ਰੌਕੀ ਹੱਤਿਆ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਦੱਸਿਆ ਜਾ ਰਿਹਾ ਸੀ। ਉਸ ’ਤੇ ਬੈਂਕ ਡਕੈਤੀ ਕਰਨ ਦਾ ਵੀ ਦੋਸ਼ ਸੀ। ਉਸ ਨੇ ਸਾਲ 2018 ਵਿਚ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਸੀ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।