Crime: ਵਪਾਰੀ ਨੂੰ ਇੰਸਟਾਗ੍ਰਾਮ 'ਤੇ ਪੋਸਟ ਲਾਈਕ ਕਰਨੀ ਪਈ ਮਹਿੰਗੀ, 4 ਕਰੋੜ 35 ਲੱਖ ਦੀ ਠੱਗੀ ਦਾ ਹੋਇਆ ਸ਼ਿਕਾਰ
Ludhiana News: ਲੁਧਿਆਣਾ ਦੇ ਇੱਕ ਵਪਾਰੀ ਨੂੰ ਇੰਸਟਾਗਰਾਮ 'ਤੇ ਸਟੋਰੀ ਲਾਈਕ ਕਰਨੀ ਮਹਿੰਗੀ ਪੈ ਗਈ। ਇਸ ਤੋਂ ਬਾਅਦ ਉਸ ਦੇ 4 ਕਰੋੜ 35 ਲੱਖ ਰੁਪਏ ਖਾਤੇ 'ਚੋਂ ਗਾਇਬ ਹੋ ਗਏ।
Ludhiana News: ਦੇਸ਼ ਭਰ ਵਿੱਚ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਠੱਗ ਲੋਕਾਂ ਨੂੰ ਠੱਗਣ ਦੇ ਨਵੇਂ ਤਰੀਕੇ ਅਪਣਾ ਰਹੇ ਹਨ, ਤਾਂ ਉੱਥੇ ਹੀ ਪੁਲਿਸ ਵੱਲੋਂ ਵੀ ਠੱਗਾਂ 'ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸਾਈਬਰ ਕ੍ਰਾਈਮ ਯੂਨਿਟ ਲਗਾਤਾਰ ਇਨ੍ਹਾਂ ਠੱਗਾਂ 'ਤੇ ਕਾਰਵਾਈ ਕਰ ਰਹੀ ਹੈ।
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਇੱਕ ਵਪਾਰੀ ਨੂੰ ਇੰਸਟਾਗਰਾਮ 'ਤੇ ਸਟੋਰੀ ਲਾਈਕ ਕਰਨੀ ਮਹਿੰਗੀ ਪੈ ਗਈ। ਜਦੋਂ ਤੁਹਾਨੂੰ ਇਸ ਮਾਮਲੇ ਬਾਰੇ ਪਤਾ ਲੱਗੇਗਾ ਤਾਂ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ। ਇਸ ਸਬੰਧੀ ਸਾਈਬਰ ਕ੍ਰਾਈਮ ਏਸੀਪੀ ਨੇ ਦੱਸਿਆ ਕਿ ਠੱਗਾਂ ਨੇ ਪੀੜਤ ਕੋਲੋਂ ਚਾਰ ਕਰੋੜ ਰੁਪਏ ਠੱਗ ਲਏ। ਸਾਈਬਰ ਕ੍ਰਾਈਮ ਯੂਨਿਟ ਨੇ ਇਸ ਮਾਮਲੇ ਦੇ ਵਿੱਚ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Woman Suicide: ਪਤੀ ਨੇ ਪੈਰ ਨਹੀਂ ਘੁੱਟੇ ਤਾਂ ਗੁੱਸੇ 'ਚ ਆ ਕੇ ਪਤਨੀ ਨੇ ਲਾ ਲਿਆ ਫਾਹਾ
ਦੱਸਣਯੋਗ ਹੈ ਕੀ ਇੰਸਟਾਗ੍ਰਾਮ 'ਤੇ ਇਨਵੈਸਟਮੈਂਟ ਸਕੀਮ ਦੀ ਇੱਕ Advertisement ਆਈ ਜਿਸ 'ਤੇ ਕਲਿੱਕ ਕਰਨ ਤੋਂ ਬਾਅਦ ਪੀੜਤ ਇਕਵਟਸ ਗਰੁੱਪ ਦਾ ਮੈਂਬਰ ਬਣ ਗਿਆ। ਜਿਸ ਵਿੱਚ ਪੈਸੇ ਇਨਵੈਸਟ ਕਰਨ ਲਈ ਦੱਸਿਆ ਗਿਆ ਅਤੇ ਉਸ ਵਿੱਚ ਕੁਝ ਬੰਦਿਆਂ ਵੱਲੋਂ ਇਹ ਵੀ ਦਿਖਾਇਆ ਗਿਆ ਕਿ ਉਨ੍ਹਾਂ ਨੂੰ ਇਨਵੈਸਟਮੈਂਟ ਕਰਨ 'ਤੇ ਕਿੰਨੀ ਰਿਟਰਨ ਮਿਲੀ ਹੈ।
ਇਸ ਤੋਂ ਬਾਅਦ ਪੀੜਤ ਉਨਾ ਠੱਗਾਂ ਦੇ ਝਾਂਸੇ ਵਿੱਚ ਆ ਗਿਆ ਅਤੇ ਉਸਨੇ ਪਹਿਲਾਂ ਤਾਂ ਥੋੜੀ ਰਕਮ ਇਨਵੈਸਟ ਕੀਤੀ ਜਿਸ ਦੀ ਰਿਟਰਨ ਉਸਨੂੰ ਚੰਗੀ ਮਿਲੀ। ਇਸ ਤੋਂ ਬਾਅਦ ਉਸ ਨੇ ਕਾਫੀ ਮੋਟੀ ਰਕਮ ਇਨਵੈਸਟਮੈਂਟ ਕੀਤੀ ਤਾਂ ਉਸ ਨੂੰ ਚੰਗੇ ਪੈਸੇ ਮਿਲੇ। ਜਦੋਂ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਨੂੰ ਪੈਸੇ ਰਿਟਰਨ ਨਹੀਂ ਮਿਲ ਰਹੇ, ਤਾਂ ਉਦੋਂ ਤੱਕ ਉਸ ਦੇ ਚਾਰ ਕਰੋੜ 35 ਲੱਖ ਰੁਪਏ ਠੱਗੇ ਜਾ ਚੁੱਕੇ ਸਨ। ਸਾਈਬਰ ਕ੍ਰਾਈਮ ਯੂਨਿਟ ਨੇ ਆਈਪੀਸੀ ਦੀ ਧਾਰਾ 420 ਅਤੇ 120B ਸੱਤ ਦੋਸ਼ੀਆਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Ludhiana News: ਵਿਆਹ ਤੋਂ 5 ਦਿਨ ਪਹਿਲਾਂ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਂ ਨੂੰ ਲਹਿੰਗਾ ਤੇ ਚੂੜਾ ਲੈਣ ਲਈ ਬਾਜ਼ਾਰ ਭੇਜ ਕੇ ਲਾਇਆ ਫਾਹਾ