ਲੁਧਿਆਣਾ 'ਚ ਬਾਰਿਸ਼ ਦਾ ਕਹਿਰ, 2 ਘਰਾਂ ਦੇ ਬੁਝੇ ਚਿਰਾਗ, ਇੰਝ ਖਿੱਚ ਲੈ ਗਈ ਮੌਤ, ਇਲਾਕੇ 'ਚ ਸੋਗ ਦੀ ਲਹਿਰ...
ਹੜ੍ਹਾਂ ਦੇ ਪਾਣੀ ਨੇ ਪੰਜਾਬ ਦੇ ਵਿੱਚ ਕਹਿਰ ਮਚਾ ਰੱਖਿਆ ਹੈ। ਇਸ ਵਿਚਾਰੇ ਅਣਸੁਖਾਵੀਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਜੀ ਹਾਂ ਲੁਧਿਆਣੇ ਦੇ ਵਿੱਚ ਦੋ ਘਰਾਂ ਦੇ ਵਿੱਚ ਚਿਰਾਬ ਬੁਝ ਗਏ ਹਨ। ਇੱਕ 8 ਸਾਲ ਦਾ ਬੱਚਾ, ਜਿਸ ਦੇ ਉੱਤੇ ਛੱਤ ਡਿੱਗ...

ਲੁਧਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਜਿੱਥੇ ਸ਼ਹਿਰ ਦਾ ਜਨ-ਜੀਵਨ ਠੱਪ ਕਰ ਦਿੱਤਾ ਹੈ, ਓਥੇ ਹੀ ਇਹ ਬਾਰਿਸ਼ ਦੋ ਘਰਾਂ ਦੇ ਚਿਰਾਗ ਵੀ ਬੁਝਾ ਗਈ। ਪਹਿਲਾ ਮਾਮਲਾ ਥਾਣਾ ਟਿੱਬਾ ਦੇ ਹਦ ਵਿੱਚ ਆਉਣ ਵਾਲੇ ਇਲਾਕੇ ਨਿਊ ਪੁਨੀਤ ਨਗਰ ਦਾ ਹੈ, ਜਿੱਥੇ ਭਾਰੀ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਇਸ ਵੇਲੇ ਘਰ ਵਿੱਚ 8 ਸਾਲ ਦਾ ਬੱਚਾ ਵਿਕਾਸ ਸੋ ਰਿਹਾ ਸੀ। ਛੱਤ ਉਸ ਦੇ ਉੱਪਰ ਆ ਡਿੱਗੀ, ਜਿਸ ਨਾਲ ਉਹ ਮਲਬੇ ਹੇਠਾਂ ਦੱਬ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਟਿੱਬਾ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਲਬਾ ਹਟਾ ਕੇ ਬੱਚੇ ਨੂੰ ਬਾਹਰ ਕੱਢਿਆ। ਉਸਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬੱਚੇ ਦੀ ਪਹਿਚਾਣ ਵਿਕਾਸ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਵਿੱਚ ਇਕਲੌਤਾ ਸੀ। ਇਹ ਖ਼ਬਰ ਸੁਣਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਦੂਜੇ ਮਾਮਲੇ ਵਿੱਚ, ਇੱਕ ਹੋਰ ਘਰ ਵਿੱਚ ਬਾਰਿਸ਼ ਕਾਰਨ ਪਾਣੀ ਭਰਨ ਨਾਲ ਬਿਜਲੀ ਦੀਆਂ ਤਾਰਾਂ ਵਿੱਚ ਕਰੰਟ ਆ ਗਿਆ। ਘਰ ਦੇ ਅੰਦਰ ਪੱਖਾ ਲਗਾਉਣ ਦੇ ਦੌਰਾਨ ਦੋ ਸੱਕੇ ਭਰਾ ਇਸ ਕਰੰਟ ਦੀ ਚਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵੇਂ ਮਾਮਲਿਆਂ ਨੇ ਇਲਾਕੇ ਵਿੱਚ ਮਾਹੌਲ ਗੰਭੀਰ ਕਰ ਦਿੱਤਾ ਹੈ ਅਤੇ ਲੋਕ ਡਰ ਅਤੇ ਸੋਗ ਵਿੱਚ ਹਨ। ਲਗਾਤਾਰ ਬਾਰਿਸ਼ ਨਾ ਸਿਰਫ਼ ਸੜਕਾਂ ਅਤੇ ਘਰਾਂ ਲਈ ਮੁਸੀਬਤ ਬਣੀ ਹੋਈ ਹੈ, ਸਗੋਂ ਇਸ ਨੇ ਕਈ ਪਰਿਵਾਰਾਂ ਦੇ ਵਿੱਚ ਸੱਥਰ ਵੀ ਵਿਛਾ ਦਿੱਤੇ ਹਨ।
ਦੂਜਾ ਮਾਮਲਾ ਥਾਣਾ ਡੇਹਲੋਂ ਦੇ ਹਦੂਦ ਵਿੱਚ ਆਉਂਦੇ ਪਿੰਡ ਸੰਗੋਵਾਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਭਰਾ ਪੱਖਾ ਲਾ ਰਿਹਾ ਸੀ। ਇਸ ਦੌਰਾਨ ਬਿਜਲੀ ਦੀਆਂ ਤਾਰਾਂ ਵਿੱਚ ਕਰੰਟ ਦੌੜ ਰਿਹਾ ਸੀ। ਛੋਟਾ ਭਰਾ ਉਸ ਦੀ ਚਪੇਟ ਵਿੱਚ ਆ ਗਿਆ। ਜਦੋਂ ਉਹ ਚੀਖਿਆ ਤਾਂ ਉਸ ਦਾ ਵੱਡਾ ਭਰਾ ਉਸ ਨੂੰ ਬਚਾਉਣ ਲਈ ਆਇਆ ਤੇ ਉਹ ਵੀ ਕਰੰਟ ਦੀ ਚਪੇਟ ਵਿੱਚ ਆ ਗਿਆ। ਮ੍ਰਿਤਕਾਂ ਦੀ ਪਹਿਚਾਣ 21 ਸਾਲਾ ਤੇਜ਼ਵੰਜ਼ ਸਿੰਘ ਅਤੇ 19 ਸਾਲਾ ਮਨਜੋਤ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।






















